ਬਣਾਉਣ ਲਈ ਸਮੱਗਰੀ:-
ਮੂੰਗ ਦੀ ਦਾਲ -1 ਕੱਪ
ਚੀਨੀ- 1 ਕੱਪ
ਮਾਵਾ- 1 ਕੱਪ
ਘਿਓ- 150 ਗ੍ਰਾਮ
ਪਿਸਤਾ- 1 ਛੋਟਾ ਚਮਚ
ਛੋਟੀ ਇਲਾਇਚੀ-10/12
ਬਣਾਉਣ ਦੀ ਵਿਧੀ:-
ਮੂੰਗ ਦਾਲ ਦੀ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਮੂੰਗ ਦਾਲ 'ਚ ਇਕ ਕੱਪ ਪਾਣੀ ਪਾ ਕੇ ਪੀਸ ਲਓ। ਦਾਲ ਨੂੰ ਹੌਲੀ ਅੱਗ 'ਤੇ ਭੁੰਨੋ। ਉਸ ਤੋਂ ਬਾਅਦ ਘਿਓ 'ਚ ਮੂੰਗ ਦੀ ਦਾਲ ਪਾ ਲਓ। ਦਾਲ ਨੂੰ ਹੌਲੀ ਅੱਗ 'ਤੇ ਭੰਨੋ। ਧਿਆਨ ਰਹੇ ਕਿ ਦਾਲ ਨੂੰ ਹਿਲਾਉਣਾ ਨਾ ਛੱਡੋ। ਦਾਲ ਜਦੋਂ ਤੱਕ ਬਰਾਊਨ ਨਾ ਹੋ ਜਾਵੇ ਤਾਂ ਇਸ ਨੂੰ ਹਿਲਾਉਂਦੇ ਰਹੇ। ਦਾਲ ਨੂੰ ਘੱਟ ਤੋਂ ਘੱਟ 25 ਮਿੰਟ ਤੱਕ ਭੁੰਨੋ। ਹੁਣ ਇਕ ਪਾਸੇ ਪੈਨ 'ਚ ਮੇਵਾ ਪਾ ਕੇ ਹੌਲੀ ਅੱਗ 'ਤੇ ਭੁੰਨੋ। ਜਦੋਂ ਮੇਵਾ ਘਿਓ ਤੋਂ ਵੱਖ ਨਾ ਹੋ ਜਾਵੇ ਤੱਦ ਤੱਕ ਭੁੰਨਦੇ ਰਹੋ। ਉਸ ਦੇ ਮਾਵੇ ਨੂੰ ਮੂੰਗ ਦੀ ਦਾਲ 'ਚ ਮਿਲਾ ਲਓ।
ਚਾਸ਼ਨੀ ਬਣਾਉਣ ਲਈ:-
ਸਭ ਤੋਂ ਪਹਿਲਾਂ ਚਾਸ਼ਨੀ ਬਣਾਉਣ ਲਈ ਇਕ ਫਰਾਈ ਪੈਨ ਲਓ। ਉਸ 'ਚ ਇਕ ਕੱਪ ਖੰਡ 'ਚ ਪਾਣੀ ਪਾ ਲਓ ਅਤੇ ਚੀਨੀ ਨੂੰ ਪਾਣੀ 'ਚ ਘੁੱਲਣ ਤੱਕ ਪਕਾਓ। ਇਕ ਪਾਸੇ ਇਲਾਇਚੀ ਪਾਊਡਰ ਬਣਾ ਲਓ। ਉਸ ਤੋਂ ਬਾਅਦ ਇਕ ਪੀਲੇ ਪੰਗ ਦਾ ਫੈਮਲ ਚਾਸ਼ਨੀ 'ਚ ਪਾ ਲਓ। ਉਸ ਤੋਂ ਬਾਅਦ ਪਹਿਲਾਂ ਤੋਂ ਤਿਆਰ ਮੂੰਗ ਦਾਲ ਦੇ ਮਿਸ਼ਰਨ 'ਚ ਚਾਸ਼ਨੀ ਨੂੰ ਮਿਲਾ ਲਓ। ਉਸ ਤੋਂ ਬਾਅਦ ਹੌਲੀ ਅੱਗ 'ਤੇ ਸਭ ਚੀਜ਼ਾਂ ਨੂੰ ਮਿਕਸ ਕਰੋ। ਉਸ ਤੋਂ ਬਾਅਦ ਮਿਸ਼ਰਨ 'ਚ ਇਲਾਇਚੀ ਪਾਊਡਰ ਪਾਓ। ਇਸ ਮਿਸ਼ਰਨ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਮਿਸ਼ਰਨ ਗਾੜਾ ਨਾ ਹੋ ਜਾਵੇ। ਯਾਦ ਰੱਖੋ ਕਿ ਬਰਫੀ ਤਾਂ ਜਮਾਉਣ ਲਈ ਇਕ ਪਲੇਟ 'ਚ ਘਿਓ ਪਾ ਲਓ। ਘਿਓ ਨੂੰ ਚਾਰੇ ਪਾਸੇ ਲਗਾ ਕੇ ਚਿਕਨਾ ਕਰ ਲਓ। ਉਸ ਤੋਂ ਬਾਅਦ ਮਿਸ਼ਰਨ ਨੂੰ ਪਲੇਟ 'ਚ ਪਾ ਕੇ ਚਾਰੇ ਪਾਸੇ ਫੈਲਾ ਦਿਓ। ਉਸ ਤੋਂ ਬਾਅਜ ਬਰਫੀ ਦੇ ਉੱਪਰ ਪਿਸਤਾ ਪਾ ਦਿਓ। ਉਸ ਤੋਂ ਬਾਅਦ 2 ਘੰਟੇ ਤੱਕ ਜਮਣ ਲਈ ਰੱਖ ਦਿਓ। ਉਸ ਤੋਂ ਬਾਅਦ ਬਰਫੀ ਨੂੰ ਛੋਟੇ ਛੋਟੇ ਟੁੱਕੜੇ ਦੇ ਆਕਾਰ 'ਚ ਕੱਟ ਲਓ। ਤੁਸੀਂ ਦੇਖੇਗੋ ਕਿ ਤੁਹਾਡੀ ਮੂੰਗ ਦਾਲ ਦੀ ਬਰਫੀ ਬਣ ਕੇ ਤਿਆਰ ਹੈ।
ਦਰਦਨਾਕ ਸ਼ੌਕ ਹਨ ਇਸ ਸ਼ਖਸ ਦੇ (ਦੇਖੋ ਤਸਵੀਰਾਂ)
NEXT STORY