ਪਿੱਠ ਅਤੇ ਪੇਟ ਦੀ ਸੁੰਦਰਤਾ ਲਈ ਹਫਤੇ 'ਚ 3 ਵਾਰ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਹਫਤੇ 'ਚ ਇਕ ਵਾਰ ਮਲਾਈ ਦਾ ਲੇਪ ਕਰੋ।
ਚਮੜੀ 'ਚ ਨਮੀ ਨੂੰ ਬਰਕਰਾਰ ਰੱਖਣ ਲਈ ਗੁਨਗੁਨੇ ਪਾਣੀ 'ਚ ਗੁਲਾਬ ਜਲ ਅਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਨਹਾਓ।
ਜ਼ਿਆਦਾ ਖੁਰਦਰੇ ਹੱਥ-ਪੈਰ ਹੋਣ 'ਤੇ ਗੁਨਗੁਨੇ ਸਰੋਂ ਦੇ ਤੇਲ 'ਚ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਖੁਰਦਨਾਪਨ ਖਤਮ ਹੁੰਦਾ ਹੈ।
ਬੁੱਲਾਂ ਦੀ ਖੁਸ਼ਕੀ ਦੂਰ ਕਰਨ ਲਈ ਬੁੱਲ੍ਹਾਂ 'ਚੇ ਜੈਤੂਨ ਦਾ ਤੇਲ ਲਗਾਉਣ ਨਾਲ ਆਰਾਮ ਮਿਲਦਾ ਹੈ।
ਖੁਸ਼ਕ ਚਮੜੀ ਨੂੰ ਦੂਰ ਕਰਨ ਲਈ ਮਲਾਈ ਅਤੇ ਦੁੱਧ 'ਚ ਬੇਸਨ ਦਾ ਘੋਲ ਬਣਾ ਕੇ ਲੇਪ ਕਰੋ। ਕੁਝ ਦੇਰ ਬਾਅਦ ਗੁਨਗਨੇ ਪਾਣੀ ਨਾਲ ਧੋ ਲਓ।
ਪੈਰਾਂ ਦੀਆਂ ਬਿਆਈਆਂ ਨੂੰ ਭਰਨ ਲਈ ਦੇਸ਼ੀ ਘਿਓ 'ਚ ਨਮਕ ਮਿਲਾ ਕੇ ਬਿਆਈਆਂ 'ਤੇ ਮਲੋ।
ਗਾਜਰ ਦਾ ਜੂਸ ਨਿਯਮਿਤ ਪੀਣ ਨਾਲ ਚਮੜੀ ਦੀ ਰੁੱਖੀ ਦੂਰ ਹੁੰਦੀ ਹੈ ਕਿਉਂਕਿ ਗਾਜਰ 'ਚ ਵਿਟਾਮਿਨ 'ਏ' ਉਬਾਲਕੇ ਉਸ ਦਾ ਪੇਸਟ ਗੱਲਾਂ 'ਤੇ ਲਗਾਉਣ ਨਾਲ ਫਟੀਆਂ ਹੋਈਆਂ ਗੱਲਾਂ ਠੀਕ ਹੋ ਜਾਣਗੀਆਂ।
ਸ਼ੀਤ ਰੁੱਤ ਦਾ ਅਸਰ ਧੌਣ 'ਤੇ ਵੀ ਪੈਂਦਾ ਹੈ। ਇਸ ਤੋਂ ਬਚਾਅ ਲਈ ਧੌਣ 'ਤੇ ਕੋਲਡ ਕਰੀਮ ਲਗਾ ਕੇ ਹੇਠਾਂ ਤੋਂ ਉਪਰ ਵੱਲ ਮਾਲਿਸ਼ ਕਰੋ।
ਸਰਦੀਆਂ 'ਚ ਵਾਲਾਂ ਦੀਆਂ ਜੜਾਂ 'ਚ ਪਿਆਜ਼ ਦਾ ਰਸ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਮੁਲਾਇਮ ਹੁੰਦੇ ਹਨ।
ਸਰਦੀਆਂ 'ਚ ਵਾਲਾਂ 'ਚ ਸਿਕਰੀ ਦੀ ਸ਼ਿਕਾਇਤ ਵੱਧ ਜਾਂਦੀ ਹੈ। ਅਜਿਹੇ 'ਚ ਵਾਲਾਂ 'ਚ ਨਿੰਬੂ ਦਾ ਰਸ ਜਾਂ ਛਾਛ ਚੰਗੀ ਤਰ੍ਹਾਂ ਲਗਾਓ ਫਿਰ ਹਲਕੇ ਸ਼ੈਂਪੂ ਨਾਲ ਵਾਲ ਧੋ ਲਓ।
ਰਾਤ ਨੂੰ ਚਿਹਰੇ 'ਤੇ ਦੇਸ਼ੀ ਘਿਓ ਦੀ ਮਾਲਿਸ਼ ਕਰਨ ਨਾਲ ਚਿਹਰਾ ਚਿਕਨਾ ਹੁੰਦਾ ਹੈ।
ਬੁੱਲ੍ਹਾਂ 'ਤੇ ਗੁਲਾਬ ਦੀਆਂ ਪੱਤੀਆਂ ਪੀਸ 'ਕੇ ਮਲਾਈ 'ਚ ਮਿਲਾ ਕੇ ਲਗਾਉਣ ਨਾਲ ਬੁੱਲ੍ਹ ਖਿਲੇ-ਖਿਲੇ ਰਹਿੰਦੇ ਹਨ।
ਸਰਦੀ ਦੇ ਮੌਸਮ 'ਚ ਨਿਯਮਿਤ ਟਮਾਟਰ ਦਾ ਰਸ ਪੀਣ ਨਾਲ ਚਮੜੀ ਦੇ ਰੋਗ ਨਹੀਂ ਹੁੰਦੇ ਅਤੇ ਸ਼ਰੀਰ ਦੀ ਖੁਸ਼ਕੀ ਵੀ ਦੂਰ ਹੁੰਦੀ ਹੈ।
ਕੱਚੇ ਦੁੱਧ 'ਚ ਹਲਦੀ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਆਪਣੀ ਚਮੜੀ 'ਤੇ ਮਾਲਿਸ਼ ਕਰਨ ਨਾਲ ਸਰਦੀਆਂ 'ਚ ਫੱਟਣ ਵਾਲੀ ਚਮੜੀ ਤੋਂ ਬਚਾਅ ਰਹਿੰਦਾ ਹੈ।
ਇੰਝ ਬਣਾਓ ਮੂੰਗ ਦਾਲ ਦੀ ਬਰਫੀ (ਦੇਖੋ ਤਸਵੀਰਾਂ)
NEXT STORY