ਲਿਸਬਨ, ਪੁਰਤਗਾਲ ਦੇ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਫਰਨਾਂਡੋ ਸਾਂਤੋਸ ਨੇ ਕਿਹਾ ਹੈ ਕਿ 'ਬੈਲਨ ਡੀ ਓਰ' ਪੁਰਸਕਾਰ ਦੌਰਾਨ ਕ੍ਰਿਸਟੀਆਨੋ ਰੋਨਾਲਡੋ ਤੇ ਅਰਜਨਟੀਨਾ ਦੇ ਲਿਓਨਲ ਮੇਸੀ ਵਿਚਾਲੇ ਦਿਖੀ ਮੁਕਾਬਲੇਬਾਜ਼ੀ ਪੁਰਤਗਾਲ ਲਈ ਉਫਯੋਗੀ ਸਾਬਤ ਹੋਵੇਗੀ। ਰੋਨਾਲਡੋ ਨੇ ਜਿਊਰਿਖ ਵਿਚ ਆਯੋਜਿਤ ਫੀਫਾ ਸਨਮਾਨ ਸਮਾਰੋਹ ਵਿਚ ਲਗਾਤਾਰ ਦੂਜੀ ਵਾਰ ਇਹ ਪੁਰਸਕਾਰ ਜਿੱਤਿਆ। ਰੋਨਾਲਡੋ ਨੂੰ 37.66 ਫੀਸਦੀ ਜਦਕਿ ਮੇਸੀ ਨੂੰ 15.76 ਫੀਸਦੀ ਵੋਟਾਂ ਹਾਸਲ ਹੋਈਆਂ। ਪੁਰਤਗਾਲ ਦੇ ਕੋਚ ਨੇ ਕਿਹਾ ਕਿ ਉਹ ਰੋਨਾਲਡੋ ਦੀ ਉਪਲੱਬਧੀ ਤੋਂ ਬੇਹੱਦ ਖੁਸ਼ ਹੈ ਤੇ ਬੈਲੇਨ ਡੀ ਆਰ ਪੁਰਸਕਾਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਵਿਸ਼ਵ ਦਾ ਸਰਵਸ੍ਰੇਸ਼ਠ ਫੁਟਬਾਲ ਖਿਡਾਰੀ ਹੈ।
ਨਵੇਂ ਕੋਚ ਦੀ ਚੋਣ 'ਚ ਵਿਰਾਚ ਦੀ ਸਲਾਹ ਜ਼ਰੂਰੀ : ਜੋਂਸ
NEXT STORY