ਸਿਡਨੀ - ਧਾਕੜ ਬੱਲੇਬਾਜ਼ ਕੇਵਿਨ ਪੀਟਰਸਨ ਨੇ ਕਿਹਾ ਕਿ ਉਸ ਨੂੰ ਹੁਣ ਵੀ ਨਹੀਂ ਪਤਾ ਕਿ ਇੰਗਲੈਂਡ ਨੇ ਉਸ ਨੂੰ ਕਿਉਂ ਟੀਮ ਤੋਂ ਬਾਹਰ ਕੀਤਾ ਤੇ ਉਹ ਟੀਮ ਵਿਚ ਦੁਬਾਰਾ ਜਗ੍ਹਾ ਬਣਾਉਣ ਨੂੰ ਲੈ ਕੇ ਪ੍ਰਤੀਬੱਧ ਹੈ।
ਇਸ 34 ਸਾਲਾ ਕ੍ਰਿਕਟਰ ਨੂੰ ਪਿਛਲੇ ਸਾਲ ਫਰਵਰੀ ਵਿਚ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਆਤਮਕਥਾ ਵਿਚ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਡ੍ਰੈਸਿੰਗ ਰੂਮ ਵਿਚ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਪ੍ਰਥਾ ਹੈ। ਪੀਟਰਸਨ ਨੇ ਕਿਹਾ ਕਿਹਾ, ''ਮੈਨੂੰ ਟੀਮ ਤੋਂ ਹਟਾਇਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਮੈਂ ਇੰਗਲੈਂਡ ਲਈ ਕ੍ਰਿਕਟ ਕਿਉਂ ਨਹੀਂ ਖੇਡ ਰਿਹਾ ਹਾਂ। ਮੈਨੂੰ ਕੋਈ ਜਾਣਕਾਰੀ ਨਹੀਂ ਹੈ।''
ਪੰਜਾਬ ਵਿਰੁੱਧ ਗੁਜਰਾਤ ਦਾ ਵੱਡਾ ਸਕੋਰ
NEXT STORY