ਡਰਬਨ - ਦੱਖਣੀ ਅਫਰੀਕਾ ਨੇ ਅੱਜ ਇੱਥੇ ਵੈਸਟਇੰਡੀਜ਼ ਨਾਲ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਆਖਰੀ ਮੁਕਾਬਲੇ ਵਿਚ ਓਪਨਰ ਬੱਲੇਬਾਜ਼ ਵਾਨ ਵਿਅੰਕ ਤੇ ਗੇਂਦਬਾਜ਼ ਡੇਵਿਡ ਵਾਇਸ ਦੇ ਸ਼ਾਨਦਾਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 1 ਓਵਰ ਬਾਕੀ ਰਹਿੰਦਿਆਂ 71 ਦੌੜਾਂ ਨਾਲ ਜਿੱਤ ਲਿਆ ਹਾਲਾਂਕਿ ਮਹਿਮਾਨ ਵੈਸਟਇੰਡੀਜ਼ ਨੇ ਲੜੀ ਪਹਿਲਾਂ ਹੀ ਦੋਵੇਂ ਮੈਚ ਜਿੱਤ ਕੇ ਅਪਾਣੇ ਨਾਂ ਕਰ ਲਈ ਸੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿਚ ਵਾਨ ਦੇ ਸ਼ਾਨਦਾਰ ਅਜੇਤੂ ਸੈਂਕੜੇ 117 ਦੀ ਬਦੌਲਤ 3 ਵਿਕਟਾਂ 'ਤੇ 195 ਦੌੜਾਂ ਦੀ ਵੱਡਾ ਸਕੋਰ ਬਣਾਇਆ ਸੀ ਜਿਸ ਦੇ ਜਵਾਬ ਵਿਚ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੇ ਬਿਨਾਂ ਖੇਡ ਰਹੀ ਟੀਮ 19 ਓਵਰਾਂ ਵਿਚ 126 ਦੌੜਾਂ 'ਤੇ ਸਿਮਟ ਗਈ। ਦੱਖਣੀ ਅਫਰੀਕਾ ਵਲੋਂ ਸਭ ਤੋਂ ਵੱਧ ਡੇਵਿਡ ਵਾਇਸ ਨੇ 23 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਇੰਗਲੈਂਡ ਲਈ ਦੁਬਾਰਾ ਖੇਡਣ ਨੂੰ ਪ੍ਰਤੀਬੱਧ ਹੈ ਪੀਟਰਸਨ
NEXT STORY