ਆਸਟ੍ਰੇਲੀਆਈ ਗੇਂਦਬਾਜ਼ ਬ੍ਰੈਟ ਲੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀਂ ਦਿੱਲੀ- ਆਸਟ੍ਰੇਲੀਆ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਸੰਨੀਆਸ ਲੈ ਲਿਆ ਹੈ। ਬ੍ਰੈਟ ਲੀ ਦੇ ਕ੍ਰਿਕਟ ਕੈਰੀਅਰ 'ਤੇ ਧਿਆਨ ਦਿੰਦੇ ਹਾਂ ਤਾਂ ਬ੍ਰੈਟ ਲੀ ਦੇ ਨਾਂ 76 ਟੈਸਟ 'ਚ 310 ਅਤੇ 221 ਵਨਡੇ 'ਚ 380 ਵਿਕਟਾਂ ਹਨ। 117 ਟੀ 20 ਮੈਚਾਂ 'ਚ ਬ੍ਰੈਟ ਲੀ ਦੇ ਨਾਂ 105 ਵਿਕਟਾਂ ਹਨ। ਬ੍ਰੈਟ ਲੀ ਦੋ ਸਾਲ ਪਹਿਲਾਂ ਹੀ ਅੰਤਰਾਸ਼ਟਰੀ ਕ੍ਰਿਕੇਟ ਨੂੰ ਅਲਵੀਦਾ ਕਹਿ ਚੁੱਕੇ ਹਨ।
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ ਉਨ੍ਹਾਂ ਦੇ 20 ਸਾਲ ਦੇ ਕ੍ਰਿਕਟ ਕੈਰੀਅਰ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਬ੍ਰੈਟ ਲੀ 'ਤੇ ਮਾਣ ਹੈ। ਆਸਟ੍ਰੇਲੀਆ ਦੇ ਬਿਗ ਬੈਸ਼ ਟੂਰਨਾਂਮੈਂਟ 'ਚ ਖੇਡ ਰਹੇ ਬ੍ਰੈਟ ਲੀ ਅਗਲੇ ਵੀਰਵਾਰ ਨੂੰ ਸਿਡਨੀ ਸਿਕਰਸ ਵੱਲੋਂ ਆਪਣਾ ਆਖਰੀ ਕ੍ਰਿਕਟ ਮੈਚ ਖੇਡਣਗੇ।
ਵੈਸਟਇੰਡੀਜ਼ ਦੀ ਦੂਜੀ ਖਿਤਾਬੀ ਜਿੱਤ ਦੇ ਹੀਰੋ ਰਿਚਰਡਸ ਤੇ ਗਾਰਨਰ ਸਨ
NEXT STORY