ਮੁੰਬਈ— ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਜਾਰੀ ਕਰ ਦਿੱਤੀ ਗਈ ਹੈ। ਬੀਸੀਸੀਆਈ ਨੇ ਵੀਰਵਾਰ ਸਵੇਰੇ ਟਵਿੱਟਰ 'ਤੇ ਜਰਸੀ ਦੀ ਤਸਵੀਰ ਜਾਰੀ ਕੀਤੀ। ਟੀਮ ਇੰਡੀਆ ਕਿੱਟ ਸਪਾਂਸਰ, ਨਾਈਕ ਨੇ ਵੀਰਵਾਰ ਨੂੰ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਇਸ ਜਰਸੀ ਨੂੰ ਪੇਸ਼ ਕੀਤਾ। ਇਸ ਤਸਵੀਰ 'ਚ ਟੀਮ ਇੰਡੀਆ ਦੇ 9 ਖਿਡਾਰੀ ਇਹ ਜਰਸੀ ਪਾ ਕੇ ਖੜ੍ਹੇ ਹਨ। ਇਸ ਤਸਵੀਰ 'ਚ ਕਪਤਾਨ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸੁਰੇਸ਼ ਰੈਣਾ, ਰਵਿੰਦਰ ਜਡੇਜਾ, ਅਸ਼ਵਿਨ, ਅਜਿੰਕੇ ਰਹਾਣੇ, ਉਮੇਸ਼ ਯਾਦਵ ਤੇ ਸ਼ਿਖਰ ਧਵਨ ਨਵੀਂ ਜਰਸੀ ਪਹਿਨੀ ਖੜ੍ਹੇ ਹਨ। ਇਹ ਜਰਸੀ ਲਾਈਟ ਬਲੂ ਕਲਰ ਦੀ ਹੈ ਅਤੇ ਲਗਭਗ ਪਿਛਲੀ ਜਰਸੀ ਵਰਗੀ ਹੈ। ਇਕ ਜਰਸੀ 33 ਪਲਾਸਟਿਕ ਬੋਤਲਾਂ ਤੋਂ ਬਣੀ ਹੈ। ਇਸ ਨੂੰ ਬਣਾਉਣ ਲਈ ਖਿਡਾਰੀਆਂ ਦੀ ਸਲਾਹ ਵੀ ਲਈ ਗਈ ਹੈ।
ਦੂਜੀ ਤਸਵੀਰ 'ਚ ਦੇਖੋ 2011 ਵਿਸ਼ਵ ਕੱਪ ਦੀ ਜਰਸੀ, ਇਸ ਜਰਸੀ ਨੂੰ ਪਹਿਨ ਕੇ ਟੀਮ ਇੰਡੀਆ 28 ਸਾਲ ਬਾਅਦ ਵਨ ਡੇ ਦੀ ਵਰਲਡ ਚੈਂਪੀਅਨ ਬਣੀ ਸੀ।
ਤੀਜੀ ਤਸਵੀਰ 'ਚ 2007 ਵਿਸ਼ਵ ਕੱਪ ਦੀ ਜਰਸੀ, ਟੀਮ ਇਸ ਵਿਸ਼ਵ ਕੱਪ ਦੇ ਪਹਿਲੇ ਹੀ ਦੌਰ 'ਚੋਂ ਬਾਹਰ ਹੋ ਗਈ ਸੀ, ਹਾਲਾਂਕਿ ਇਸੇ ਜਰਸੀ ਨੂੰ ਪਹਿਨ ਕੇ ਜਵਾਨ ਟੀਮ ਨੇ ਪਹਿਲਾ ਟੀ-20 ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ।
ਚੌਥੀ ਤਸਵੀਰ 'ਚ 2003 ਵਿਸ਼ਵ ਕੱਪ ਦੀ ਜਰਸੀ, ਜੋ ਦੱਖਣੀ ਅਫਰੀਕਾ ਵਿਖੇ ਹੋਇਆ ਸੀ। ਉਸ ਸਮੇਂ ਟੀਮ ਵਿਸ਼ਵ ਕੱਪ ਫਾਈਨਲ ਤੱਕ ਪਹੁੰਚੀ ਸੀ।
ਪੰਜਵੀਂ ਤਸਵੀਰ 'ਚ 1999 ਵਿਸ਼ਵ ਕੱਪ ਦੀ ਜਰਸੀ, ਜਿਸ 'ਚ ਭਾਰਤ ਸੁਪਰ-6 'ਚੋਂ ਬਾਹਰ ਹੋ ਗਿਆ ਸੀ।
'ਵਿਸ਼ਵ ਕੱਪ 'ਚ ਟੀਮ ਨੂੰ ਜ਼ਹੀਰ ਖਾਨ ਦੀ ਘਾਟ ਰੜਕੇਗੀ'
NEXT STORY