ਮੈਲਬੌਰਨ- ਟੀਮ ਇੰਡੀਆ ਦੀ ਨਵੀਂ ਜਰਸੀ ਅੱਜ ਮੈਲਬੌਰਨ ਕ੍ਰਿਕਟ ਗ੍ਰਾਊਂਡ ਦੀ ਛੱਤ 'ਤੇ ਲਾਂਚ ਕੀਤੀ ਗਈ। ਇਹ ਨਵੀਂ ਜਰਸੀ 100 ਫੀਸਦੀ ਰੀ-ਸਾਈਕਲ ਹੈ। ਭਾਰਤੀ ਟੀਮ ਇਹ ਨਵੀਂ ਜਰਸੀ ਪਹਿਨ ਕੇ ਤਿਕੋਣੀ ਲੜੀ ਅਤੇ ਆਈਸੀਸੀ ਵਿਸ਼ਵ ਕੱਪ 2015 ਖੇਡੇਗੀ। ਟੀਮ ਇੰਡੀਆ ਕਿੱਟ ਸਪਾਂਸਰ, ਨਾਈਕ ਨੇ ਇਸ ਨੂੰ ਤਿਆਰ ਕੀਤਾ ਹੈ।
ਭਾਰਤੀ ਟੀਮ ਨੇ ਜਿੱਥੇ ਮੈਦਾਨ ਦੀ ਛੱਤ 'ਤੇ ਖੜ੍ਹ ਕੇ ਇਸ ਨੂੰ ਲਾਂਚ ਕੀਤਾ, ਉੱਥੇ ਬਾਲੀਵੁੱਡ ਅਭਿਨੇਤਰੀਆਂ ਦੀਪਿਕਾ ਪਾਦੁਕੋਣ ਅਤੇ ਨੇਹਾ ਧੂਪੀਆ ਨੇ ਵੀ ਇਸ ਨਵੀਂ ਜਰਸੀ ਨੂੰ ਪਹਿਨ ਕੇ ਟੀਮ ਇੰਡੀਆ ਦੀ ਸਪੋਰਟ ਕੀਤੀ।
ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ, ਦੇਖੋ ਪਿਛਲੇ 5 ਵਿਸ਼ਵ ਕੱਪ ਦੀਆਂ ਜਰਸੀ
NEXT STORY