ਕੈਨਬਰਾ- ਇੰਗਲੈਂਡ ਨੇ ਕੱਲ ਆਸਟ੍ਰੇਲੀਅਨ ਪ੍ਰਈਮ ਮਿਨਿਸਟਰ ਇਲੈਵਨ ਨੂੰ 60 ਦੌੜ ਨਾਲ ਹਰਾ ਕੇ ਦੂਜਾ ਅਭਿਆਸ ਮੈਚ ਵੀ ਜਿੱਤ ਲਿਆ। ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਤਿਕੋਣੀ ਲੜੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕੱਲ ਨੂੰ ਹੋਵੇਗਾ।
ਪ੍ਰਾਈਮ ਮਿਨਿਸਟਰ ਇਲੈਵਨ ਨਾਲ ਮੈਚ ਦੌਰਾਨ ਇੰਗਲੈਂਡ ਦੇ ਫੀਲਡਰ ਕ੍ਰਿਸ ਵੋਕਸ ਨੇ ਇਕ ਸ਼ਾਨਦਾਰ ਕੈਚ ਕੀਤਾ। ਪਹਿਲਾਂ ਵੋਕਸ ਦੇ ਹੱਥੋਂ ਗੇਂਦ ਛੁੱਟ ਗਈ ਪਰ ਵੋਕਸ ਨੇ ਫੁਰਤੀ ਦਿਖਾਉਂਦੇ ਹੱਥ-ਪੈਰ ਮਾਰਦਿਆਂ ਗੇਂਦ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕੈਚ ਕੀਤਾ। ਇਸ ਵੀਡੀਓ ਨੂੰ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਯੂ-ਟਿਊਬ 'ਤੇ ਆਪਣੇ ਆਫੀਸ਼ੀਅਲ ਚੈਨਲ 'ਤੇ ਅਪਲੋਡ ਕੀਤਾ।
ਦੇਖੋ ਦੀਪਿਕਾ ਪਾਦੁਕੋਣ ਤੇ ਨੇਹਾ ਧੂਪੀਆ ਟੀਮ ਇੰਡੀਆ ਦੀ ਨਵੀਂ ਜਰਸੀ 'ਚ
NEXT STORY