ਹੈਮਿਲਟਨ¸ ਕਪਤਾਨ ਬ੍ਰੈਂਡਨ ਮੈਕਕੁਲਮ (117) ਦੇ ਸੈਂਕੜੇ 'ਤੇ ਓਪਨਰ ਤਿਲਕਰਤਨੇ ਦਿਲਸ਼ਾਨ (116) ਦਾ ਸੈਂਕੜਾ ਭਾਰੀ ਪੈ ਗਿਆ ਤੇ ਸ਼੍ਰੀਲੰਕਾਈ ਟੀਮ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਦੂਜਾ ਵਨ ਡੇ ਛੇ ਵਿਕਟਾਂ ਨਾਲ ਜਿੱਤ ਕੇ ਸੱਤ ਮੈਚਾਂ ਦੀ ਵਨ ਡੇ ਲੜੀ ਵਿਚ 1-1 ਦੀ ਬਰਾਬਰੀ ਕਰ ਲਈ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ 248 ਦਾ ਸਕੋਰ ਬਣਾਇਆ ਜਿਸ ਦਾ ਪਿੱਛਾ ਕਰਦੇ ਹੋਏ ਮਹਿਮਾਨ ਟੀਮ ਸ਼੍ਰੀਲੰਕਾ ਨੇ 14 ਗੇਂਦਾਂ ਬਾਕੀ ਰਹਿੰਦਿਆਂ 47.4 ਓਵਰਾਂ ਵਿਚ ਸਿਰਫ 4 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਆਸਟਰੇਲੀਆ ਨਾਲ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨ ਨਿਊਜ਼ੀਲੈਂਡ ਵਲੋਂ ਕਪਤਾਨ ਮੈਕਕੁਲਮ ਨੇ 99 ਗੇਂਦਾਂ ਵਿਚ 12 ਚੌਕੇ ਤੇ 5 ਛੱਕੇ ਲਗਾ ਕੇ ਅਪਾਣਾ ਪੰਜਵਾਂ ਵਨ ਡੇ ਸੈਂਕੜਾ ਲਗਾਇਆ ਪਰ ਉਸਦੇ ਗੇਂਦਬਾਜ਼ ਸਕੋਰ ਦਾ ਬਚਾਅ ਨਾ ਕਰ ਸਕੇ। ਸ਼੍ਰੀਲੰਕਾ ਵਲੋਂ ਦਿਲਸ਼ਾਨ ਨੇ ਕਰੀਅਰ ਦਾ 19ਵਾਂ ਵਨ ਡੇ ਸੈਂਕੜਾ ਲਗਾਇਆ ਤੇ ਉਸ ਨੇ 127 ਗੇਂਦਾਂ ਦੀ ਆਪਣੀ ਮੈਚ ਜੇਤੂ ਪਾਰੀ ਵਿਚ 17 ਚੌਕੇ ਲਗਾਏ। ਉਸ ਨੂੰ ਮੈਨ ਆਫ ਦਿ ਮੈਚ ਐਲਾਨ ਕੀਤਾ ਗਿਆ।
ਪਾਕਿਸਤਾਨ ਨੇ ਵਿਸ਼ਵ ਕੱਪ ਲਈ ਨਵੀਂ ਜਰਸੀ ਲਾਂਚ ਕੀਤੀ
NEXT STORY