ਨਵੀਂ ਦਿੱਲੀ- ਪਾਕਿਸਤਾਨੀ ਕ੍ਰਿਕਟ ਟੀਮ ਨੇ ਲਾਹੌਰ ਵਿਖੇ ਇਕ ਪ੍ਰੋਗਰਾਮ ਦੌਰਾਨ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ 2015 ਲਈ ਆਪਣੀ ਨਵੀਂ ਜਰਸੀ ਲਾਂਚ ਕੀਤੀ। ਕੌਮੀ ਕ੍ਰਿਕਟ ਟੀਮ ਦੇ ਸਾਰੇ ਮੈਂਬਰ ਅਤੇ ਟੀਮ ਦੇ ਅਧਿਕਾਰੀ ਇਸ ਪ੍ਰੋਗਰਾਮ 'ਚ ਹਾਜ਼ਰ ਹੋਏ।
ਭਾਰਤ ਨੇ ਵੀ ਵਿਸ਼ਵ ਕੱਪ ਲਈ ਆਪਣੀ ਨਵੀਂ ਜਰਸੀ ਅੱਜ ਲਾਂਚ ਕੀਤੀ। ਦੋਵੇਂ ਟੀਮ ਜਦੋਂ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਦਰਸ਼ਕਾਂ ਨੂੰ ਨਵੀਂਆਂ ਜਰਸੀਆਂ ਦੇ ਨਾਲ ਨਵੇਂ ਖਿਡਾਰੀਆਂ ਦਾ ਜੋਸ਼ ਵੀ ਦੇਖਣ ਨੂੰ ਮਿਲੇਗਾ।
ਵਿਸ਼ਵ ਕੱਪ 'ਚ ਪਾਕਿਸਤਾਨ ਦਾ ਪਹਿਲਾ ਮੈਚ ਭਾਰਤ ਨਾਲ 14 ਫਰਵਰੀ ਨੂੰ ਕ੍ਰਾਈਸਟਚਰਚ ਵਿਖੇ ਹੋਵੇਗਾ।
ਧੋਨੀ ਜਲਦ ਬਣਨ ਵਾਲਾ ਹੈ ਪਾਪਾ, ਪ੍ਰੈਗਨੇਂਟ ਸਾਕਸ਼ੀ ਦੀ ਤਸਵੀਰ ਵਾਇਰਲ
NEXT STORY