ਨਵੀਂ ਦਿੱਲੀ — ਸਰਕਾਰ ਨੇ ਦੇਸ਼ 'ਚ ਬਾਇਓ ਡੀਜ਼ਲ ਦੀ ਵਰਤੋਂ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਇਸ ਦੇ ਨਿਰਮਾਤਾ ਅਤੇ ਸਪਲਾਇਰਾਂ ਨੂੰ ਇਸਦੀ ਸਿੱਧੀ ਵਿਕਰੀ ਕਰਨ ਦੀ ਛੋਟ ਦੇਣ ਦਾ ਫ਼ੈਸਲਾ ਲਿਆ ਹੈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ ਦੇ ਕਾਨੂੰਨ ਲਈ 19 ਦਸੰਬਰ 2005 ਨੂੰ ਜਾਰੀ ਹੁਕਮਾਂ 'ਚ ਸੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੋਧ ਨਾਲ ਬਾਇਓ ਡੀਜ਼ਲ ਉਤਪਾਦਨ ਖੇਤਰ ਦੀਆਂ ਨਿੱਜੀ ਕੰਪਨੀਆਂ ਉਸ ਦੇ ਅਧਿਕਾਰਕ ਵਿਕਰੇਤਾ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਤੇਲ ਮਾਰਕੀਟਿੰਗ ਕੰਪਨਿਆਂ ਦੇ ਅਧਿਕਾਰਕ ਸਾਂਝੇ ਅਦਾਰਿਆਂ ਨੂੰ ਬਾਇਓ ਡੀਜ਼ਲ ਖਪਤਕਾਰਾਂ ਨੂੰ ਸਿੱਧੇ ਵੇਚਣ ਦੀ ਆਗਿਆ ਮਿਲ ਜਾਵੇਗੀ। ਸਰਕਾਰ ਨੇ ਇਸ ਖੇਤਰ 'ਚ ਨਿਵੇਸ਼ ਅਤੇ ਉਤਪਾਦਨ ਦੀਆਂ ਸ਼ਰਤਾਂ ਵੀ ਸਰਲ ਬਣਾਈਆਂ ਹਨ।
ਈ-ਬੀਮਾ 'ਚ 15 ਫ਼ੀਸਦੀ ਛੋਟ ਦੀ ਤਿਆਰੀ
NEXT STORY