ਨਵੀਂ ਦਿੱਲੀ - ਸਰਕਾਰ ਨੇ ਜੇ. ਐੱਸ. ਪੀ. ਐੱਲ., ਜੇ. ਐੱਸ. ਡਬਲਿਊ. ਅਤੇ ਟਾਟਾ ਸਟੀਲ ਵਰਗੀਆਂ ਪੂਰਬ 'ਚ ਕੋਲਾ ਖਾਨ ਵੰਡ ਵਾਲੀਆਂ ਕੰਪਨੀਆਂ ਨੂੰ ਅੱਜ ਫਿਰ ਤੋਂ ਕਾਰਨ ਦੱਸੋ ਨੋਟਿਸ ਦੇ ਕੇ ਖਾਨ ਵਿਕਸਿਤ ਕਰਨ 'ਚ ਦੇਰੀ ਦੇ ਕਾਰਨਾਂ ਬਾਰੇ ਪੁੱਛਿਆ ਹੈ, ਨਾਲ ਹੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਜਵਾਬ ਦੇਣ 'ਚ ਅਸਫਲ ਰਹਿੰਦੀਆਂ ਹਨ ਤਾਂ ਉਨ੍ਹਾਂ ਦੀ ਬੈਂਕ ਗਾਰੰਟੀ 'ਚ ਕਟੌਤੀ ਕੀਤੀ ਜਾ ਸਕਦੀ ਹੈ।
ਕੋਲਾ ਮੰਤਰਾਲਾ ਨੇ ਲਗਭਗ 130 ਕੋਲਾ ਖਾਨਾਂ ਨੂੰ ਪਹਿਲਾਂ ਹਾਸਲ ਕਰਨ ਵਾਲਿਆਂ ਨੂੰ ਕਿਹਾ ਹੈ, ''ਤੁਹਾਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾ ਰਿਹਾ ਹੈ ਕਿ ਕਿਉਂ ਨਾ ਕੋਲਾ ਖਾਨਾਂ ਦੇ ਵਿਕਾਸ 'ਚ ਦੇਰੀ ਨੂੰ ਵੰਡ ਪੱਤਰ ਦੇ ਨਿਯਮ ਅਤੇ ਸ਼ਰਤਾਂ ਦਾ ਉਲੰਘਣ ਮੰਨਿਆ ਜਾਵੇ। ਕਾਰਨ ਦੱਸੋ ਨੋਟਿਸ ਜਾਰੀ ਹੋਣ ਦੇ 3 ਹਫ਼ਤਿਆਂ ਦੇ ਅੰਦਰ ਖਾਨ ਦੇ ਵਿਕਾਸ 'ਚ ਦੇਰੀ ਦੇ ਕਾਰਨਾਂ ਬਾਰੇ 'ਚ ਦੱਸੋ।''
ਸਰਕਾਰ ਨੇ ਮੋਨੇਟ ਇਸਪਾਤ ਐਂਡ ਐਨਰਜੀ ਲਿ., ਭੂਸ਼ਣ ਲਿ., ਨਾਲਕੋ, ਹਿੰਡਾਲਕੋ ਇੰਡਸਟਰੀਜ਼, ਐੱਨ. ਟੀ. ਪੀ. ਸੀ., ਐੱਸਾਰ ਪਾਵਰ, ਸੇਲ, ਅਦਾਨੀ ਪਾਵਰ ਅਤੇ ਟਾਟਾ ਪਾਵਰ ਵਰਗੀਆਂ ਕੰਪਨੀਆਂ ਨੂੰ ਵੀ ਨਵਾਂ ਨੋਟਿਸ ਦਿੱਤਾ ਗਿਆ ਹੈ।
ਮੰਤਰਾਲਾ ਅਨੁਸਾਰ ਪਿਛਲੇ ਮਹੀਨੇ ਅੰਤਰ-ਮੰਤਰਾਲਾ ਸਮੂਹ ਦੀ ਬੈਠਕ 'ਚ ਇਹ ਕਿਹਾ ਗਿਆ ਹੈ ਕਿ ਕੋਲਾ ਖਾਨਾਂ ਦੀ ਵੰਡ ਰੱਦ ਹੋਣ ਦੇ ਬਾਵਜੂਦ ਇਨ੍ਹਾਂ ਖਾਨਾਂ ਨੂੰ ਪਹਿਲਾਂ ਹਾਸਲ ਕਰਨ ਵਾਲੇ ਬੈਂਕ ਗਾਰੰਟੀ ਬਚਾਉਣ ਜਾਂ ਉਸ 'ਚ ਕਟੌਤੀ ਤੋਂ ਨਹੀਂ ਬਚ ਸਕਦੇ।
ਬਾਇਓ ਡੀਜ਼ਲ ਦੀ ਸਿੱਧੀ ਵਿਕਰੀ ਕਰ ਸਕਣਗੇ ਨਿਰਮਾਤਾ ਅਤੇ ਸਪਲਾਇਰ
NEXT STORY