ਕਰਨਾਲ- ਪਿਛਲੇ ਸਾਲ ਹਰਿਆਣਾ ਦੇ ਗੋਹਾਨਾ 'ਚ ਸ਼ਾਤਰ ਚੋਰਾਂ ਵਲੋਂ ਬੈਂਕ 'ਚ ਸੁਰੰਗ ਖੋਦ ਕੇ ਲੱਖਾਂ ਦੀ ਡਕੈਤੀ ਕੀਤੀ ਗਈ ਸੀ। ਇਸ ਚੋਰੀ ਕਾਰਨ ਸ਼ਾਤਰ ਚੋਰਾਂ ਨੇ ਲੱਖਾਂ ਰੁਪਏ ਅਤੇ ਲਾਕਰਾਂ 'ਤੇ ਹੱਥ ਸਾਫ ਕੀਤੇ ਸਨ। ਠੀਕ ਉਸੇ ਤਰ੍ਹਾਂ ਹੀ ਇਕ ਹੋਰ ਬੈਂਕ ਵਿਚ ਸੁਰੰਗ ਦੀ ਖੋਦਾਈ ਕਰ ਕੇ ਚੋਰਾਂ ਵਲੋਂ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਹੈ ਕਰਨਾਲ ਦੀ, ਜਿੱਥੇ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਾਖਾ 'ਚ ਵੀਰਵਾਰ ਦੀ ਰਾਤ ਨੂੰ ਡਕੈਤੀ ਦੀ ਕੋਸ਼ਿਸ਼ ਕੀਤੀ ਗਈ।
ਚੋਰਾਂ ਨੇ ਬੈਂਕ ਸ਼ਾਖਾ ਦੀ ਇਮਾਰਤ ਦੇ ਪਿੱਛੇ ਖਾਲੀ ਪਏ ਪਲਾਟ 'ਚ ਬੈਂਕ ਦੀ ਕੰਧ ਨਾਲ ਸੁਰੰਗ ਦੀ ਖੋਦਾਈ ਸ਼ੁਰੂ ਕੀਤੀ ਪਰ ਉਹ ਬੈਂਕ ਦੇ ਅੰਦਰ ਸੁਰੰਗ ਨਹੀਂ ਖੋਦ ਸਕੇ। ਉਨ੍ਹਾਂ ਨੇ ਬੈਂਕ ਦੀ ਛੱਤ 'ਤੇ ਬਣੇ ਲੋਹੇ ਦੇ ਜਾਲ ਨੂੰ ਕੱਟਿਆ। ਜਿੱਥੇ ਉਨ੍ਹਾਂ ਨੇ ਏਗਜਾਸਟ ਫੈਨ ਨੂੰ ਤੋੜਿਆ। ਚੋਰਾਂ ਦੋਹਾਂ ਪਾਸਿਓਂ ਚੋਰੀ ਕਰਨ 'ਚ ਨਾਕਾਮ ਰਹੇ। ਇਸ ਗੱਲ ਦੀ ਜਾਣਕਾਰੀ ਬੈਂਕ ਦੇ ਕਰਮਚਾਰੀ ਨੂੰ ਉਸ ਸਮੇਂ ਲੱਗੀ ਜਦੋਂ ਉਹ ਬੈਂਕ ਪਹੁੰਚਿਆ ਅਤੇ ਪੱਖਾ ਡਿੱਗਣ ਹੋਣ ਕਾਰਨ ਉਸ ਨੇ ਬਿਜਲੀ ਮੈਕੇਨਿਕ ਦੇ ਆਉਣ ਦੀ ਜਾਣਕਾਰੀ ਮੰਗੀ ਤਾਂ ਪਤਾ ਲਗਾ ਕਿ ਅਜਿਹੀ ਕੋਈ ਗੱਲ ਨਹੀਂ ਸੀ। ਕਿਸੇ ਅਣਹੋਣੀ ਦੀ ਸ਼ੰਕਾ ਹੋਣ 'ਤੇ ਉਸ ਨੇ ਉੱਪਰ ਜਾ ਕੇ ਦੇਖਿਆ ਤਾਂ ਬੈਂਕ ਦੇ ਪਿੱਛੇ ਸੁਰੰਗ ਦੀ ਖੋਦਾਈ ਕੀਤੀ ਗਈ ਸੀ। ਕਰਮਚਾਰੀ ਨੇ ਮਾਮਲੇ ਦੀ ਸੂਚਨਾ ਆਲਾ ਅਧਿਕਾਰੀਆਂ ਨੂੰ ਦਿੱਤੀ।
ਅਧਿਕਾਰੀਆਂ ਦੇ ਨਿਰੀਖਣ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਬੈਂਕ ਦੇ ਪਿੱਛੇ ਬੰਦ ਪਲਾਟ 'ਚ ਦਾਖਲ ਹੋ ਕੇ ਸੁਰੰਗ ਦੀ ਖੋਦਾਈ ਕੀਤੀ ਅਤੇ ਲਾਕਰ ਰੂਮ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ 'ਚ ਚੋਣਾਂ ਲੜ ਸਕਦੀ ਹੈ ਸ਼ਿਵ ਸੈਨਾ, ਊਧਵ ਨੇ ਦਿੱਤੇ ਸੰਕੇਤ
NEXT STORY