ਮੁਰਾਦਾਬਾਦ- ਜਿਸ ਪਿੰਡ 'ਚ ਬਿਜਲੀ ਨਾ ਹੋਵੇ 'ਤੇ ਲੋਕਾਂ ਨੂੰ ਕਰਨਾ ਪੈਂਦਾ ਹੋਵੇ ਮੁਸ਼ਕਿਲਾਂ ਦਾ ਸਾਹਮਣਾ ਤਾਂ ਉਨ੍ਹਾਂ 'ਤੇ ਕੀ ਬੀਤਦੀ ਹੈ, ਇਸ ਦਾ ਅੰਦਾਜ਼ਾ ਤਾਂ ਅਸੀ ਆਪ ਹੀ ਲਗਾ ਸਕਦੇ ਹਾਂ। ਜੀ ਹਾਂ ਕੁਝ ਇਸੇ ਹੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਰਾਦਾਬਾਦ ਦੇ ਇਮਲਾਕ ਪਿੰਡ ਦੇ ਵਾਸੀਆਂ ਨੂੰ। ਇਹ ਲੋਕ ਪਿਛਲ਼ੇ 35 ਸਾਲਾਂ ਤੋਂ ਹਨ੍ਹੇਰੇ 'ਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਨ੍ਹਾਂ ਦੇ ਸਬਰ ਦੀ ਹੱਦ ਨੇ ਉਸ ਵੇਲੇ ਸਭ ਨੁੰ ਹੈਰਾਨ ਕਰ ਦਿੱਤਾ ਜਦ ਇਹ ਪਤਾ ਲੱਗਾ ਕਿ ਇਹ ਲੋਕ ਫਰਿਜ ਨੂੰ ਅਲਮਾਰੀ ਬਣਾ ਕੇ ਉਸ 'ਚ ਕਪੜੇ ਰੱਖਦੇ ਹਨ ਅਤੇ ਹਾਈਟੈਂਸ਼ਨ ਵੋਲਟੇਜ ਤਾਰਾਂ ਤੇ ਕਪੜੇ ਸੁਕਣੇ ਪਾਉਂਦੇ ਹਨ। ਇੱਥੇ ਤੱਕ ਇਸ ਪਿੰਡ ਦੀਆਂ ਨੂੰਹਾਂ ਨੇ ਘਰਾਂ 'ਚ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਬਿਜਲੀ ਨਾ ਆਉਣ 'ਤੇ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦਿਆਰਥੀ ਦੀਵੇ ਬਾਲ ਕੇ ਪੜਦੇ ਹਨ। ਇਸ ਘਟਨਾ ਨੇ ਤਾਂ ਉਨ੍ਹਾਂ ਬੀਤੇ ਵੇਲਿਆਂ ਨੂੰ ਯਾਦ ਕਰਾ ਦਿੱਤਾ। ਜਿਸ ਵੇਲੇ ਲੋਕਾਂ ਨੇ ਕਦੀ ਬਲਬ ਦਾ ਮੂੰਹ ਨਹੀਂ ਦੇਖਿਆ ਸੀ। ਇੱਥੇ ਲੋੜ ਹੈ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਕਿ ਉਹ ਇਸ ਪਿੰਡ ਵਲ ਨਜ਼ਰ ਮਾਰੇ 'ਤੇ ਪਿੰਡ 'ਚ ਬਿਜਲੀ ਮੁਹਈਆ ਕਰਵਾਈ ਜਾਵੇ।
ਜਨਾਦੇਸ਼ ਨੂੰ ਪੂਰਾ ਕਰਨ ਲਈ ਲਿਆਂਦਾ ਗਿਆ ਆਰਡੀਨੈਂਸ- ਜਾਵਡੇਕਰ
NEXT STORY