ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨਸਭਾ ਚੋਣ 'ਚ ਆਪਣੀ ਪਾਰਟੀ ਦੀ ਜਿੱਤ ਦਾ ਭਰੋਸਾ ਜਤਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਭਾਜਪਾ ਨੇ 'ਪੈਨਿਕ ਬਟਨ' ਦਬਾ ਦਿੱਤਾ ਹੈ ਅਤੇ ਹੁਣ ਹਾਰ ਟਾਲਣ ਲਈ ਜ਼ਹਿਰ ਦੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ। ਵਿਧਾਨਸਭਾ ਚੋਣ ਤੋਂ ਪੰਜ ਦਿਨ ਪਹਿਲਾਂ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ ਸਕੇਗੀ ਅਤੇ ਅਜਿਹੇ 'ਚ ਪਿਛਲੀ ਵਾਰ ਉਸ ਦੇ ਸਹਿਯੋਗ ਨਾਲ 49 ਦਿਨ ਦੀ ਉਨ੍ਹਾਂ ਦੇ ਸਰਕਾਰ ਚਲਾਉਣ ਵਰਗੀ ਸਥਿਤੀ ਹੀ ਨਹੀਂ ਬਣੇਗੀ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਦਿੱਲੀ ਦੀ ਚੋਣ ਇਸ ਸ਼ਹਿਰ ਦੀ ਦਹਿਲੀਜ਼ ਤੋਂ ਅੱਗੇ ਨਿਕਲ ਗਈ ਅਤੇ ਇਹੀ ਕਾਰਨ ਹੈ ਕਿ ਭਾਜਪਾ ਨੇ ਚੋਣ 'ਚ ਆਪਣੀ ਵੱਡੀਆਂ ਤੋਪਾਂ ਨੂੰ ਤਾਇਨਾਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 'ਪੈਨਿਕ ਬਟਨ' ਦਾ ਬਟਨ ਦਬਾ ਦਿੱਤਾ ਹੈ ਅਤੇ ਇਸ ਲਈ ਤੁਸੀਂ ਦੇਖਦੇ ਹੋ ਕਿ ਇਹ ਵੱਡੀਆਂ ਤੋਪਾਂ ਦਿੱਲੀ 'ਚ ਭਾਜਪਾ ਲਈ ਪ੍ਰਚਾਰ ਕਰ ਰਹੀਆਂ ਹਨ।
4 ਜੀ ਦਾ ਫੰਡਾ ਤੇ ਇਹ ਹਨ ਲੇਟੇਸਟ 4 ਜੀ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY