4ਜੀ ਦੇ ਲਈ 2015 'ਚ ਐਂਟਰੀ ਤੈਅ ਹੈ, ਕੰਪਨੀਆਂ ਅਜੇ ਇਸ ਬਾਰੇ 'ਚ ਅਧਿਕਾਰਕ ਜਾਣਕਾਰੀ ਨਹੀਂ ਦੇ ਰਹੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਨੈਟਵਰਕ ਦਾ ਕੰਮ ਲੱਗਭਗ ਹੋ ਚੁੱਕਾ ਹੈ ਅਤੇ ਜਲਦੀ ਹੀ ਏਅਰਟੈਲ ਦਿੱਲੀ-ਐਨ.ਸੀ.ਆਰ. 'ਚ ਇਸ ਨੂੰ ਲਾਂਚ ਕਰ ਸਕਦੀ ਹੈ।
ਸਪੀਡ
4ਜੀ ਕੁਨੈਕਟੀਵਿਟੀ 'ਚ ਫੋਨ ਦੀ ਸਪੀਡ ਕਈ ਗੁਣਾ ਵੱਧ ਜਾਂਦੀ ਹੈ। ਤੁਹਾਨੂੰ 100 ਤਸਵੀਰਾਂ ਅਪਲੋਡ ਕਰਨੀਆਂ ਹਨ ਤਾਂ 3ਜੀ 'ਚ ਇਹ 7 ਮਿੰਟ 46 ਸੈਕਿੰਡ ਦਾ ਸਮਾਂ ਲੱਗੇਗਾ ਜਦਕਿ 4ਜੀ 'ਚ 4 ਮਿੰਟ 45 ਸੈਕਿੰਡ 'ਚ ਇਹ ਅਪਲੋਡ ਹੋ ਜਾਣਗੀਆਂ। ਜਾਂ ਫਿਰ ਤੁਸੀਂ ਕਿਸੀ ਮੂਵੀ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਏਅਰਟੈਲ ਦੀ ਦਾਅਵਾ ਸੀਪਡ ਦੇ ਮੁਕਾਬਲੇ 3ਜੀ 'ਚ ਇਹ 41 ਮਿੰਟ 30 ਸੈਕਿੰਡ ਸਮਾਂ ਲੱਗੇਗਾ ਜਦਕਿ 4ਜੀ 'ਚ 9 ਮਿੰਟ 30 ਸੈਕਿੰਡ।
ਦੇਸ਼ ਦੇ ਕਈ ਸ਼ਹਿਰਾਂ 'ਚ 4ਜੀ ਨੇ ਦਸਤਕ ਦੇ ਦਿੱਤੀ ਹੈ ਅਤੇ ਹੁਣ ਦਿੱਲੀ-ਐਨ.ਸੀ.ਐਰ. 'ਚ ਇਸ ਦੀ ਸਪੀਡ ਦਾ ਇੰਤਜ਼ਾਰ ਹੈ। 4ਜੀ ਨੈਟਵਰਕ ਅਤੇ ਸਰਿਵਸ ਆਉਣ ਤੋਂ ਪਹਿਲਾਂ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਘੱਟ ਕੀਮਤ 'ਚ ਵੱਧ ਫੀਚਰ ਵਾਲੇ 4ਜੀ ਹੈਂਡਸੈਟ ਲਿਆਉਣ 'ਚ ਜੁੱਟ ਗਈਆਂ ਹਨ। ਏਅਰਟੈਲ ਵਰਗੇ ਆਪ੍ਰੇਟਰਸ ਦਾ ਵੀ ਕਹਿਣਾ ਹੈ ਕਿ 10000 ਹਜ਼ਾਰ ਤੋਂ ਥੱਲੇ ਵਾਲੇ ਹੈਂਡਸੈਟ ਆਉਣ ਦੇ ਬਾਅਦ ਇਨ੍ਹਾਂ ਸੇਵਾਵਾਂ ਲਈ ਬਾਜ਼ਾਰ 'ਚ ਹੁਣ ਤਿਆਰ ਹੈ। ਇਹ ਹਨ 4ਜੀ ਦੇ ਲਈ 4 ਵਧੀਆ ਸਮਾਰਟਫੋਨ।
ਲੇਨੋਵੇ ਏ6000 (6999 ਰੁਪਏ)
ਲੇਨੋਵੋ ਏ6000 ਫੋਨ ਨੂੰ ਸਭ ਤੋਂ ਸਸਤੇ 4ਜੀ ਫੋਨ ਦੀ ਤਰ੍ਹਾਂ ਲੈ ਕੇ ਆਈ ਹੈ। ਵਿਕਰੀ ਸਿਰਫ ਆਨਲਾਈਨ ਹੈ ਯਾਨੀ ਫਲਿਪਕਾਰਟ 'ਤੇ ਫਲੈਸ਼ ਸੇਲ ਜ਼ਰੀਏ। ਪਹਿਲੇ ਦਿਨ 2 ਸੈਕਿੰਡ 'ਚ ਸਟਾਕ ਖਾਲੀ ਹੋ ਗਿਆ। ਫੋਨ ਦੇ ਫੀਚਰਸ ਵਧੀਆ ਹਨ। 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, ਐਕਸਪੈਂਡਬਲ ਦੇ ਇਲਾਵਾ ਇਸ 'ਚ ਲੇਟੇਸਟ ਪ੍ਰੋਸੈਸਰ ਸਨੈਪਡਰੈਗਨ ਕਵਾਲਕਾਮ 410 ਦਾ 64 ਬਿੱਟ 1.2 ਗੀਗਾਹਾਰਟਜ਼ ਕਵਾਡਕੋਰ। ਬੈਟਰੀ ਵੀ 2300 ਐਮ.ਏ.ਐਚ. ਹੈ। ਐਂਡਰਾਇਡ ਕਿਟਕੈਟ 'ਤੇ ਚੱਲਦਾ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਜਿਓਮੀ ਰੈਡਮੀ ਨੋਟ 4ਜੀ (9999 ਰੁਪਏ)
ਜਿਓਮੀ ਦਾ ਇਹ ਫੈਬਲੇਟ 4ਜੀ ਦੇ ਪੱਧਰ ਦੇ 4 ਵਿਕਲਪਾਂ 'ਚੋਂ ਸਭ ਤੋਂ ਮਹਿੰਗਾ ਜ਼ਰੂਰ ਹੈ ਪਰ ਇਸ ਦੀ ਆਪਣੀ ਖੂਬਿਆਂ ਹਨ। ਨਾ ਸਿਰਫ ਸਕਰੀਨ ਸਗੋਂ ਬਾਕੀਆਂ ਤੋਂ ਵਧੀਆ ਬੈਟਰੀ ਲਾਈਫ ਇਸ ਦੇ ਫੇਵਰ 'ਚ ਜਾਂਦੀ ਹੈ। ਏਅਰਟੈਲ ਦੇ ਨਾਲ ਕਰਾਰ ਦੇ ਬਾਅਦ ਇਹ ਆਫਲਾਈਨ ਵੀ ਮਿਲ ਰਿਹਾ ਹੈ। 5.5 ਇੰਚ ਡਿਸਪਲੇ ਵਾਲੇ ਰੈਡਮੀ ਨੋਟ 4ਜੀ 'ਚ 2ਜੀ.ਬੀ. ਰੈਮ, 8ਜੀ.ਬੀ. ਰੈਮ ਦੇ ਬਾਅਦ 64 ਜੀ.ਬੀ. ਤਕ ਐਕਸਪੈਂਡਬਲ ਮੈਮੋਰੀ ਹੈ। 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 3100 ਐਮ.ਏ.ਐਚ. ਬੈਟਰੀ ਹੈ। ਜੋ ਵੱਡੀ ਸਕਰੀਨ ਅਤੇ ਸਪੀਡ ਦੇ ਨਾਲ ਬਹੁਤ ਵਧੀਆ ਪੈਕੇਜਿੰਗ ਹੈ। ਆਨਲਾਈਨ ਸੇਲ ਫਲਿਪਕਾਰਟ 'ਤੇ ਹੁੰਦੀ ਹੈ। ਇਥੇ 'ਚ ਸਟਾਕ ਖਤਮ ਹੋਣ ਦੇ ਮਸਲੇ ਹਨ।
ਯੂ ਯੂਰੇਕਾ (8999 ਰੁਪਏ)
ਮਾਈਕਰੋਮੈਕਸ ਦੇ ਨਵੇਂ ਬ੍ਰਾਂਡ ਯੂ ਦਾ ਪਹਿਲਾ ਫੋਨ ਹੈ ਯੂਰੇਕਾ। 4ਜੀ ਰੇਡੀ ਇਸ ਫੋਨ ਦੀ ਖੂਬੀ ਇਸ ਦਾ ਆਪ੍ਰੇਟਿੰਗ ਸਿਸਟਮ ਹੈ ਸਾਇਨੋਜੇਨ ਜੋ ਤੁਹਾਡੇ ਫੋਨ ਦਾ ਹਰ ਫੀਚਰ ਆਪਣੇ ਹਿਸਾਬ ਨਾਲ ਪਰਸਨਲਾਈਜ਼ ਕਰਨ ਦੀ ਸਹੂਲਤ ਦਿੰਦਾ ਹੈ। ਵਨ ਪਲੱਸ ਵਨ ਦਾ ਅਫੌਰਡੈਬਲ ਵਿਕਲਪ। 2ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਇੰਟਰਨਲ ਸਟੋਰੇਜ, ਐਕਸਪੈਂਡਬਲ ਵੀ। ਇੰਨੀ ਸਟੋਰੇਜ ਇਸ ਪ੍ਰਾਈਸ 'ਚ ਕੋਈ ਨਹੀਂ ਦੇ ਰਿਹਾ। ਪ੍ਰੋਸੈਸਰ ਸਭ ਤੋਂ ਵੱਧ ਲੇਟੇਸਟ ਕਵਾਲਕਾਮ ਸਨੈਪਡਰੈਗਨ 615 ਸੀਰੀਜ਼ ਦਾ 1.5 ਗੀਗਾਹਾਰਟਜ਼ ਓਕਟਾਕੋਰ। ਕੈਮਰਾ ਵੀ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਹੈ। ਬੈਟਰੀ 2500 ਐਮ.ਏ.ਐਚ. ਹੈ। ਫੋਨ ਪਰਫਾਰਮੈਂਸ 'ਚ ਵਧੀਆ ਹੈ ਪਰ ਇਸ ਦੀ ਵੀ ਉਪਲੱਬਧਤਾ ਦੇ ਲਈ ਰਜਿਸਟਰ ਕਰਨ ਦੇ ਬਾਅਦ ਅਮੇਜ਼ਨ 'ਤੇ ਜਾਣਾ ਹੋਵੇਗਾ। ਜਿਥੇ ਪਿਛਲੀ 2 ਵਾਰ 'ਚ 3-4 ਸੈਕਿੰਡ 'ਚ ਸਾਰੇ ਫੋਨ ਵਿੱਕ ਗਏ ਸੀ।
ਲੂਮਿਆ 638 (8299 ਰੁਪਏ)
ਮਾਈਕਰੋਸਾਫਟ ਇਸ ਨੂੰ ਸਭ ਤੋਂ ਸਸਤੇ 4ਜੀ ਵਿੰਡੋਜ਼ ਫੋਨ ਦੇ ਤੌਰ 'ਤੇ ਲੈ ਕੇ ਆਈ ਹੈ। 4.5 ਇੰਚ ਦੀ ਕਲਿਅਰ ਬਲੈਕ ਡਿਸਪਲੇ ਦੇ ਨਾਲ। 1 ਜੀ.ਬੀ. ਰੈਮ ਅਤੇ 1.2 ਗੀਗਾਹਾਰਟਜ਼ ਕਵਾਡਕੋਰ ਕਵਾਲਕਾਮ 400 ਪ੍ਰੋਸੈਸਰ ਦੇ ਨਾਲ ਵਧੀਆ ਸਪੀਡ। 5 ਮੈਗਾਪਿਕਸਲ ਰਿਅਰ ਕੈਮਰਾ ਅਤੇ ਫਰੰਟ ਕੈਮਰਾ ਨਹੀਂ ਦਿੱਤਾ ਗਿਆ। ਸੈਲਫੀ ਦੇ ਦੌਰ 'ਚ ਇਹ ਗੱਲ ਕਈ ਲੋਕਾਂ ਨੂੰ ਨਿਰਾਸ਼ ਕਰੇਗੀ। 8 ਜੀ.ਬੀ. ਇੰਟਰਨਲ ਮੈਮੋਰੀ ਹੈ ਅਤੇ 128 ਜੀ.ਬੀ. ਤਕ ਐਕਸਪੈਂਡਬਲ ਕਰ ਸਕਦੇ ਹਨ। 1830 ਮਿਲੀ ਐਂਪਿਅਰ ਬੈਟਰੀ ਵਧੀਆ ਨਤੀਜਾ ਦੇਵੇਗੀ। ਏਅਰਟੈਲ 4ਜੀ ਦੇ ਨਾਲ ਡਾਟਾ ਕਰਾਰ। ਆਰਾਮ ਨਾਲ ਉਪਲੱਬਧ ਹੈ। ਆਨਲਾਈਨ ਅਸੀਂ ਦੇਖਿਆ ਕਿ ਇਸ ਦੀ ਕੀਮਤ 5999 ਰੁਪਏ ਤੱਕ ਗਈ ਹੈ।
ਇਨ੍ਹਾਂ ਤਰੀਕਿਆਂ ਨਾਲ ਬਣਾ ਸਕਦੇ ਹੋ ਗੂਗਲ ਕਰੋਮ ਨੂੰ ਤੇਜ਼, ਨਹੀਂ ਹੋਵੇਗਾ ਕਰੈਸ਼ (ਦੇਖੋ ਤਸਵੀਰਾਂ)
NEXT STORY