ਨਵੀਂ ਦਿੱਲੀ- ਮਹਿੰਦਰਾ ਟੂ-ਵ੍ਹੀਲਰਸ ਨੇ ਭਾਰਤੀ ਬਾਜ਼ਾਰ 'ਚ ਆਪਣੇ ਲੇਟੇਸਟ 110 ਸੀ.ਸੀ. ਸਕੂਟਰ ਦਾ ਨਵਾਂ ਵੈਰੀਐਂਟ ਮਹਿੰਦਰਾ ਗਸਟੋ ਐਚ.ਐਕਸ. ਲਾਂਚ ਕੀਤਾ ਹੈ। ਮਹਿੰਦਰਾ ਗਸਟੋ ਦੋ ਵੈਰੀਐਂਟ ਡੀ.ਐਕਸ. 44800 ਰੁਪਏ ਅਤੇ ਵੀ.ਐਕਸ. 44800 ਰੁਪਏ ਪਹਿਲਾਂ ਹੀ ਬਾਜ਼ਾਰ 'ਚ ਮੌਜੂਦ ਹਨ। ਮਹਿੰਦਰਾ ਗਸਟੋ ਐਚ.ਐਕਸ. ਦੀ ਕੀਮਤ 46800 ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ।
ਇਟਾਲਿਅਨ ਸਟਾਈਲ ਵਾਲੇ ਇਸ ਸਕੂਟਰ ਨੂੰ ਕੰਪਨੀ ਨੇ ਆਪਣੇ ਚਾਕਨ ਰਿਸਰਚ ਸੈਂਟਰ 'ਚ ਤਿਆਰ ਕੀਤਾ ਹੈ। ਗਸਟੋ 110 ਸੀ.ਸੀ. ਇੰਜਣ ਇਸ ਸੈਗਮੈਂਟ ਦੇ ਦੂਜੇ ਸਕੂਟਰ ਦੀ ਤਰ੍ਹਾਂ 8 ਬੀ.ਐਚ.ਪੀ. ਪਾਵਰ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 11-13 ਸੈਕਿੰਡ 'ਚ 0-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦਾ ਹੈ। ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਆਮ ਪਰਸਥਿਤੀ 'ਚ 63 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲਜ ਦਿੰਦਾ ਹੈ। ਕੰਪਨੀ ਸ਼ੁਰੂਆਤੀ ਦੌਰ 'ਚ ਇਸ ਦੀ ਵਿਕਰੀ ਪੱਛਮੀ ਅਤੇ ਉਤਰੀ ਸੂਬਿਆਂ 'ਚ ਕਰੇਗੀ। ਮਹਿੰਦਰਾ ਨੇ ਗਸਟੋ 'ਚ ਸੈਂਚੂਰੋ ਬਾਈਕ ਦੀ ਤਰ੍ਹਾਂ ਕਈ ਯੂਨਿਕ ਫੀਚਰਸ ਦਿੱਤੇ ਗਏ ਹਨ ਜੋ ਕਿਸੀ ਦੂਜੇ ਸਕੂਟਰ 'ਚ ਨਹੀਂ ਹਨ। ਜਿਵੇਂ ਰਿਮੋਟ ਫਲਿਪ ਕੀ, ਫਾਈਂਡ ਮੀ ਲੈਂਪਸ ਆਦਿ। ਇਸ ਦੀ ਸੀਟ ਦੀ ਉਂਚਾਈ ਨੂੰ ਐਡਜਸਟ ਵੀ ਕੀਤਾ ਜਾ ਸਕਦਾ ਹੈ। ਮਹਿੰਦਰਾ ਗਸਟੋ ਵੱਖ-ਵੱਖ 6 ਰੰਗਾਂ 'ਚ ਉਪਲੱਬਧ ਹੈ।
ਐਡੀਡਾਸ ਇੰਡੀਆ ਨੇ ਦਮਯੰਤ ਸਿੰਘ ਨੂੰ ਬ੍ਰਾਂਡ ਨਿਰਦੇਸ਼ਕ ਨਿਯੁਕਤ ਕੀਤਾ
NEXT STORY