ਹੈਦਰਾਬਾਦ- ਕੇਅਰਨ ਇੰਡੀਆ ਆਉਣ ਵਾਲੇ ਸਮੇਂ 'ਚ ਕ੍ਰਿਸ਼ਨਾ ਗੋਦਾਵਰੀ ਬੇਸਿਨ 'ਚ ਤੇਲ ਅਤੇ ਗੈਸ ਬਲਾਕ ਦੇ ਵਿਕਾਸ 'ਚ 13000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ।
ਵਾਤਾਵਰਣ ਜੰਗਲਾਤ ਮੰਤਰਾਲਾ ਦੇ ਅਧੀਨ ਮਾਹਿਰਾਂ ਦੀ ਆਕਲਨ ਕਮੇਟੀ ਦੀ ਬੈਠਕ ਦੇ ਵੇਰਵੇ ਦੇ ਮੁਕਾਬਕ ਕੇਅਰਨ ਵੱਲੋਂ ਬੰਗਾਲ ਦੀ ਖਾੜੀ 'ਚ ਕੇਜੀ ਓਐੱਸਐੱਨ-2009:3 ਬਲਾਕ ਵਿਚ ਤੇਲ ਗੈਸ ਦੇ ਭੰਡਾਰ ਦਾ ਪਤਾ ਲਗਾਉਣ ਦੇ ਲਈ ਖੂਹਾਂ ਦੀ ਖੋਦਾਈ ਦੇ ਨਿਯਮ ਅਤੇ ਸ਼ਰਤ ਤਿਆਰ ਕਰਨ ਦੀ ਇਜਾਜ਼ਤ ਮੰਗੀ ਗਈ ਹੈ।
ਕਮੇਟੀ ਦੇ ਮੁਤਾਬਕ ਕੇਅਰਨ ਐਨਰਜੀ ਇੰਡੀਆ ਨੇ ਕੇਜੀ ਓਐੱਸਐੱਨ 2009 :3 ਬਲਾਕ 'ਚ ਭੰਡਾਰ ਦੀ ਖੋਜ ਅਤੇ ਅੰਦਾਜ਼ੇ ਦੇ ਲਈ 64 ਖੂਹਾਂ ਦੀ ਖੋਦਾਈ ਦੀ ਇਜਾਜ਼ਤ ਮੰਗੀ ਹੈ। ਇਹ ਬਲਾਕ ਆਂਧਰ ਪ੍ਰਦੇਸ਼ ਦੇ ਪ੍ਰਕਾਸ਼ਮ, ਗੁੰਟੂਰ ਜ਼ਿਲੇ ਅਪਤਟੀ ਕੇਜੀ ਬੇਸਿਨ 'ਚ ਆਉਂਦਾ ਹੈ।
ਪੋਰਸ਼ 14571 ਵਾਹਨ ਮੰਗਵਾਏਗੀ ਵਾਪਸ
NEXT STORY