ਮੁੰਬਈ- ਬਾਲੀਵੁੱਡ ਅਭਿਨੇਤਾ ਆਦਿਤਿਆ ਪੰਚੋਲੀ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਾਜੀਰਾਓ ਮਸਤਾਨੀ' 'ਚ ਨਕਰਾਤਮਕ ਭੂਮਿਕਾ ਨਿਭਾਅ ਰਹੇ ਹਨ। ਸੁਣਨ 'ਚ ਆਇਆ ਹੈ ਕਿ ਹਾਲ ਹੀ 'ਚ ਉਨ੍ਹਾਂ ਨੇ ਫਿਲਮ ਦੇ ਸੈੱਟ 'ਤੇ ਹੰਗਾਮਾ ਖੜਾ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਪੰਚੋਲੀ ਜਦੋਂ ਸੈੱਟ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਮੂੜ ਖਰਾਬ ਸੀ ਅਤੇ ਟੀਮ ਦੇ ਕੁੱਝ ਲੋਕਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸੂਤਰ ਨੇ ਦੱਸਿਆ, ''ਸਾਡੀ ਸਵੇਰ ਦੀ ਸ਼ਿਫਟ ਸੀ ਅਤੇ ਅਸੀਂ ਕੁਝ ਜ਼ਰੂਰੀ ਸੀਨਜ਼ ਸ਼ੂਟ ਕਰ ਰਹੇ ਸੀ, ਜਿਸ ਦੇ ਲਈ ਪੰਚੋਲੀ ਨੂੰ ਸੈੱਟ 'ਤੇ ਮੌਜੂਦ ਰਹਿਣਾ ਸੀ ਪਰ ਉਹ ਸੈੱਟ 'ਤੇ ਨਾ ਸਿਰਫ ਦੇਰ ਨਾਲ ਪਹੁੰਚੇ ਸਗੋਂ ਉਹ ਇਥੇ ਖਰਾਬ ਮੂੜ ਵਿੱਚ ਵੀ ਲੱਗ ਰਹੇ ਸਨ। ਸੈੱਟ 'ਤੇ ਆਉਣ ਤੋਂ ਬਾਅਦ ਉਨ੍ਹਾਂ ਨੇ ਕੁਝ ਕਰੂ ਮੈਂਬਰਸ ਨਾਲ ਗੱਲ ਬਾਤ ਕਰਨ ਦੌਰਾਨ ਅਚਾਨਕ ਕਰੂ ਮੈਂਬਰਸ ਨਾਲ ਬਦਸਲੂਕੀ ਕਰਨ ਲੱਗੇ। ਹਾਲਾਤ ਕਾਬੂ ਤੋਂ ਬਾਹਰ ਹੋਣ ਵਾਲੇ ਸਨ ਪਰ ਟੀਮ ਦੇ ਬਾਕੀ ਲੋਕ ਉਥੇ ਪਹੁੰਚੇ ਅਤੇ ਉਨ੍ਹਾਂ ਨੂੰ ਰੋਕਿਆ।'' ਇਸ ਤੋਂ ਬਾਅਦ ਪੰਚੋਲੀ ਨੂੰ ਸੈੱਟ ਤੋਂ ਚਲੇ ਜਾਣ ਲਈ ਕਹਿ ਦਿੱਤਾ ਗਿਆ।
ਸੂਤਰ ਅਨੁਸਾਰ, ''ਅਸੀਂ ਨਾ ਹੀ ਸ਼ੂਟ 'ਚ ਰੁਕਾਵਟ ਚਾਹੁੰਦੇ ਸੀ ਅਤੇ ਨਾ ਹੀ ਉਨ੍ਹਾਂ ਖਿਲਾਫ ਕਦਮ ਉਠਾ ਕੇ ਹਾਲਾਤ ਨੂੰ ਖਰਾਬ ਕਰਨਾ ਚਾਹੁੰਦੇ ਸੀ। ਉਨ੍ਹਾਂ ਨੂੰ ਇਕ ਦਿਨ ਦੀ ਛੁੱਟੀ ਲਈ ਕਹਿ ਦਿੱਤਾ ਗਿਆ ਅਤੇ ਅਗਲੇ ਦਿਨ ਜਦੋਂ ਉਹ ਸੈੱਟ 'ਤੇ ਆਏ ਤਾਂ ਪੂਰੀ ਤਰ੍ਹਾਂ ਨਾਲ ਠੀਕ ਲੱਗ ਰਹੇ ਸਨ। ਉਨ੍ਹਾਂ ਨੇ ਟੀਮ ਦੇ ਲੋਕਾਂ ਨਾਲ ਵਿਵਹਾਰ ਲਈ ਮੁਆਫੀ ਵੀ ਮੰਗੀ।'' ਆਦਿਤਿਆ ਪੰਚੋਲੀ ਹਮੇਸ਼ਾ ਆਪਣੇ ਗੁੱਸੇ ਵਾਲੇ ਰਵੱਈਏ ਨੂੰ ਲੈ ਕੇ ਖਬਰਾਂ 'ਚ ਬਣੇ ਰਹਿੰਦੇ ਹਨ। ਫਿਲਮ 'ਬਾਜੀਰਾਓ ਮਸਤਾਨੀ' 'ਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਮੁੱਖ ਭੂਮਿਕਾਵਾਂ ਹਨ।
ਆਪਣੇ ਵਾਲਾਂ ਨੂੰ ਨਵੀਂ ਲੁੱਕ ਦੇ ਕੇ ਇਹ ਕੀ ਬਣ ਗਈ ਪੌਪ ਸਟਾਰ ਗਾਗਾ (ਦੇਖੋ ਤਸਵੀਰਾਂ)
NEXT STORY