ਜਲੰਧਰ- ਲੰਮੇ ਸਮੇਂ ਤੋਂ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਤੋਂ ਦੂਰ ਰਹੇ ਪੰਜਾਬੀ ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਨੇ ਆਪਣੀ ਸਿਹਤ ਠੀਕ ਹੁੰਦਿਆਂ ਹੀ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਕਾਫੀ ਸਮੇਂ ਤੋਂ ਇਹ ਵੀ ਚਰਚਾ ਕੀਤੀ ਜਾ ਰਹੀ ਸੀ ਕਿ ਹਨੀ ਸਿੰਘ ਦਾ ਇਸ ਸਾਲ ਦਾ ਪਹਿਲਾ ਗੀਤ ਕਿਹੜਾ ਹੋਵੇਗਾ। ਹਨੀ ਸਿੰਘ ਨੇ ਅਖੀਰ ਆਪਣੇ ਫੈਨਜ਼ ਨੂੰ ਇਹ ਖੁਸ਼ਖਬਰੀ ਦੇ ਦਿੱਤੀ ਹੈ। ਬਾਲੀਵੁੱਡ ਫਿਲਮ 'ਦਿੱਲੀਵਾਲੀ ਜ਼ਾਲਿਮ ਗਰਲਫਰੈਂਡ' ਦੇ ਰਿਲੀਜ਼ ਹੋਏ ਟਰੇਲਰ ਵਿਚ ਹਨੀ ਸਿੰਘ ਦੇ ਗੀਤ 'ਬਰਥਡੇ ਬੈਸ਼' ਦੀ ਝਲਕ ਸਾਫ ਦੇਖੀ ਜਾ ਸਕਦੀ ਹੈ।
ਇਹ ਹਨੀ ਸਿੰਘ ਦਾ ਸਾਲ 2015 ਦਾ ਪਹਿਲਾ ਗੀਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਹਨੀ ਦੇ ਕਿਸੇ ਵੀ ਗੀਤ ਦੀ ਝਲਕ ਜਾਂ ਟਰੇਲਰ ਲਾਂਚ ਨਹੀਂ ਹੋਇਆ ਹੈ। ਇਸ ਗੀਤ ਦੇ ਇਸੇ ਮਹੀਨੇ 18 ਫਰਵਰੀ ਨੂੰ ਰਿਲੀਜ਼ ਹੋਣ ਦੀ ਉਮੀਦ ਹੈ। ਹਨੀ ਸਿੰਘ ਦਾ ਇਹ ਗੀਤ ਸੁਪਰਹਿੱਟ ਸਾਬਿਤ ਹੋਵੇਗਾ ਜਾਂ ਫਿਰ ਫਲਾਪ ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਗੋਡੇ ਦੇ ਦਰਦ ਤੋਂ ਪ੍ਰੇਸ਼ਾਨ ਹੈ ਇਹ ਹੌਟ ਸਿੰਗਰ (ਦੇਖੋ ਤਸਵੀਰਾਂ)
NEXT STORY