ਲੰਡਨ- ਗਾਇਕਾ ਕੈਟੀ ਪੈਰੀ ਲਗਾਤਾਰ ਗੋਡੇ ਦੇ ਦਰਦ ਨਾਲ ਜੂਝ ਰਹ ਹੈ ਤੇ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਉਹ ਹਫਤੇ ਵਿਚ ਤਿੰਨ ਵਾਰ ਐਕਿਊਪੰਕਚਰ ਇਲਾਜ ਦਾ ਸਹਾਰਾ ਲੈ ਰਹੀ ਹੈ। ਸੂਤਰਾਂ ਮੁਤਾਬਕ 30 ਸਾਲਾ ਗਾਇਕਾ ਨੇ ਕਿਹਾ ਕਿ ਲਗਾਤਾਰ ਕਾਨਸਰਟ ਕਰਨ ਕਾਰਨ ਉਸ ਦੇ ਸਰੀਰ 'ਤੇ ਬੁਰਾ ਪ੍ਰਭਾਵ ਪਿਆ ਹੈ। ਕੈਟੀ ਨੇ ਹਾਲ ਹੀ 'ਚ ਅੱਠ ਫਰਵਰੀ ਨੂੰ ਗਰੈਮੀ ਐਵਾਰਡ 'ਚ ਪੇਸ਼ਕਾਰੀ ਦਿੱਤੀ ਸੀ।
ਖਬਰਾਂ ਮੁਤਾਬਕ ਪੈਰੀ ਨੇ ਕਿਹਾ ਕਿ ਉਸ ਦੇ ਗੋਡੇ ਦਾ ਦਰਦ ਹੁਣ ਬਹੁਤ ਵੱਧ ਗਿਆ ਹੈ। ਉਹ ਹਰੇਕ ਦੂਜੇ ਜਾਂ ਤੀਜੇ ਦਿਨ ਐਕਿਊਪੰਕਚਰ ਦੀ ਮਦਦ ਲੈਂਦੀ ਹੈ। ਪੈਰੀ ਮੁਤਾਬਕ ਉਸ ਨੇ ਇਕ ਅਜਿਹੇ ਮੰਚ 'ਤੇ ਪੇਸ਼ਕਾਰੀ ਦਿੱਤੀ, ਜਿਹੜਾ ਇਕ ਤਿੰਨਕੋਣੇ ਆਕਾਰ 'ਚ ਇਕ ਸਿਰੇ ਤੋਂ ਦੂਜੇ ਸਿਰੇ ਤੇ ਫਿਰ ਤੀਜੇ ਸਿਰੇ ਵੱਲ ਘੁੰਮ ਰਹੇ ਇਕ ਟਰੈੱਡਮਿਲ ਵਾਂਗ ਸੀ। ਉਸ ਨੂੰ ਅਜਿਹਾ ਲੱਗਾ ਜਿਵੇਂ ਉਹ ਓਲੰਪਿਕ ਵਿਚ ਖਿਡਾਰੀ ਹੋਵੇ।
ਸ਼ਾਹਿਦ ਦੇ ਬਚਪਨ ਦਾ ਸੁਪਨਾ ਹੋਵੇਗਾ ਪੂਰਾ (ਦੇਖੋ ਤਸਵੀਰਾਂ)
NEXT STORY