ਨਵੀਂ ਦਿੱਲੀ- ਬਿੱਗ ਬੌਸ ਸੀਜ਼ਨ 8 ਦੀ ਮੁਕਾਬਲੇਬਾਜ਼ ਕਰਿਸ਼ਮਾ ਤੰਨਾ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਓਪੇਨ ਤੋਂ ਬਾਅਦ ਇਸ ਤਸਵੀਰ 'ਚ ਕਰਿਸ਼ਮਾ ਨਾਲ 'ਸ਼ਰੇਕ' ਫਿਲਮ ਦਾ ਇਕ ਕਰੈਕਟਰ ਨਜ਼ਰ ਆ ਰਿਹਾ ਹੈ। ਪਿੱਲਰ ਨੂੰ ਫੜ ਕੇ ਦਿਖਾਈ ਦੇ ਰਿਹਾ ਇਹ ਕਾਰਟੂਨ ਕਰਿਸ਼ਮਾ ਨਾਲ ਫਨੀ ਪੌਜ਼ ਦੇ ਰਿਹਾ ਹੈ, ਜਿਸ 'ਚ ਕਰਿਸ਼ਮਾ ਹੱਸਦੀ ਹੋਈ ਕੈਜ਼ੂਅਲ ਡਰੈੱਸ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਬਿੱਗ ਬੌਸ ਸੀਜ਼ਨ 8 ਦੀ ਰਨਰਅੱਪ ਰਹੀ ਅਭਿਨੇਤਰੀ ਤੇ ਮਾਡਲ ਕਰਿਸ਼ਮਾ ਤੰਨਾ ਤੇ ਅਭਿਨੇਤਾ ਓਪੇਨ ਪਟੇਲ ਦੇ ਪਿਆਰ ਦੇ ਚਰਚੇ ਦੇਖਣ ਨੂੰ ਮਿਲੇ ਹਨ। ਹਾਲ ਹੀ 'ਚ ਦੋਵਾਂ ਦੀ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਹੜੀਆਂ ਚਰਚਾਵਾਂ ਦਾ ਵਿਸ਼ਾ ਰਹੀਆਂ ਸਨ।
ਨਰਗਿਸ ਫਾਖਰੀ ਦੀ ਅਜਿਹੀਆਂ ਚੁਲਬੁਲੀਆਂ ਅਦਾਵਾਂ ਨਹੀਂ ਦੇਖੀਆਂ ਹੋਣਗੀਆਂ ਕਦੇ (ਦੇਖੋ ਤਸਵੀਰਾਂ)
NEXT STORY