ਮੁੰਬਈ- ਸਲਮਾਨ ਖਾਨ ਦੇ ਹਿੱਟ ਐਂਡ ਰਨ ਮਾਮਲੇ ਦੀ ਸੁਣਵਾਈ ਦੌਰਾਨ ਸੈਸ਼ਨ ਕੋਰਟ ਵਿਖੇ ਆਰ. ਟੀ. ਓ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਲਮਾਨ ਖਾਨ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ। ਮਾਮਲੇ 'ਚ ਗਵਾਹੀ ਦਿੰਦਿਆਂ ਆਰ. ਟੀ. ਓ. ਅਧਿਕਾਰੀ ਨੇ ਸੈਸ਼ਨ ਕੋਰਟ ਦੇ ਜਸਟਿਸ ਡੀ. ਡਬਲਯੂ. ਦੇਸ਼ਪਾਂਡੇ ਨੂੰ ਦੱਸਿਆ ਕਿ ਬਾਲੀਵੁੱਡ ਸਟਾਰ ਨੇ 2004 'ਚ ਡਰਾਈਵਿੰਗ ਲਾਇਸੰਸ ਪ੍ਰਾਪਤ ਕੀਤਾ ਤੇ 2002 'ਚ ਦੁਰਘਟਨਾ ਸਮੇਂ ਉਨ੍ਹਾਂ ਕੋਲ ਲਾਇਸੰਸ ਨਹੀਂ ਸੀ। ਗਵਾਹ ਆਰ. ਟੀ. ਓ. ਦਾ ਸਹਾਇਕ ਨਿਰੀਖਕ ਹੈ।
ਜਦੋਂ ਇਸਤਗਾਸਾ ਪ੍ਰਦੀਪ ਘਰਾਤ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਸਲਮਾਨ ਦੇ ਡਰਾਈਵਿੰਗ ਲਾਇਸੰਸ ਦਾ ਰਿਕਾਰਡ ਵੀ ਅਦਾਲਤ ਵਿਚ ਪੇਸ਼ ਕੀਤਾ। ਇਕ ਹੋਰ ਗਵਾਹ, ਜਿਹੜਾ ਪੁਲਸ ਸਬ ਇੰਸਪੈਕਟਰ ਹੈ, ਨੇ ਅਦਾਲਤ ਨੂੰ ਦੱਸਿਆ ਕਿ ਖੂਨ ਦੀ ਜਾਂਚ ਲਈ ਉਹ ਸਲਮਾਨ ਨਾਲ ਜੇ. ਜੇ. ਹਸਪਤਾਲ ਗਏ ਸਨ। ਗਵਾਹ ਨੇ ਦੱਸਿਆ ਕਿ ਸਲਮਾਨ ਨੂੰ ਡਾਕਟਰ ਸ਼ਸ਼ੀਕਾਂਤ ਪਵਾਰ ਕੋਲ ਖੂਨ ਦੀ ਜਾਂਚ ਲਈ ਲਿਜਾਇਆ ਗਿਆ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਸ਼ਰਾਬ ਪੀ ਰੱਖੀ ਹੈ ਜਾਂ ਨਹੀਂ।
ਰੋਜ਼ਾਨਾ ਦੇ ਆਧਾਰ 'ਤੇ ਮਾਮਲੇ ਦੀ ਸੁਣਵਾਈ ਕਰ ਰਹੀ ਹੇਠਲੀ ਅਦਾਲਤ 'ਚ ਦੋਵਾਂ ਗਵਾਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਅਜੇ ਤਕ 20 ਤੋਂ ਵੱਧ ਗਵਾਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਕੁਝ ਕੋਲੋਂ ਪੁੱਛਗਿੱਛ ਹੋਣੀ ਬਾਕੀ ਹੈ।
ਓਪੇਨ ਤੋਂ ਬਾਅਦ ਕਿਸ ਨਾਲ ਨਜ਼ਰ ਆਈ ਕਰਿਸ਼ਮਾ ਤੰਨਾ (ਦੇਖੋ ਤਸਵੀਰਾਂ)
NEXT STORY