ਚੇਨਈ- ਆਪਣੀਆਂ ਗੈਂਗਸਟਰ ਤੇ ਭੂਤਾਂ ਵਾਲੀਆਂ ਲਈ ਮਸ਼ਹੂਰ ਫਿਲਮਕਾਰ ਰਾਮਗੋਪਾਲ ਵਰਮਾ ਅਗਾਮੀ ਤੇਲਗੂ ਫਿਲਮ 365 ਡੇਜ਼ ਨਾਲ ਹੁਣ ਇਕ ਦਹਾਕੇ ਬਾਅਦ ਰੋਮਾਂਟਿਕ ਲੜੀ ਦੀਆਂ ਫਿਲਮਾਂ 'ਚ ਵਾਪਸੀ ਕਰ ਰਹੇ ਹਨ। ਰਾਮਗੋਪਾਲ ਵਰਮਾ ਦੀ ਪਿਛਲੀ ਚਰਚਿਤ ਰੋਮਾਂਟਿਕ ਫਿਲਮ ਪ੍ਰੇਮ ਕੱਥਾ ਸੀ। ਇਸ ਨੇ ਸਾਲ 1999 'ਚ ਪ੍ਰਸਿੱਧ ਨੰਦੀ ਪੁਰਸਕਾਰ ਵੀ ਜਿੱਤਿਆ ਸੀ।
365 ਡੇਜ਼ 'ਚ ਮੁੱਖ ਭੂਮਿਕਾ ਨਿਭਾਅ ਰਹੇ ਨੰਦੂ ਨੇ ਦੱਸਿਆ ਕਿ ਇਹ ਫਿਲਮ ਰੋਮਾਂਸ ਲੜੀ ਦੀਆਂ ਫਿਲਮਾਂ 'ਚ ਰਾਮੂ ਸਰ ਦੀ ਵਾਪਸੀ ਦਾ ਪ੍ਰਤੀਕ ਹੈ। ਉਸ ਦੇ ਖਿਆਲ ਨਾਲ ਰੰਗੀਲਾ ਤੋਂ ਬਾਅਦ ਇਹ ਉਸ ਦੀ ਪਹਿਲੀ ਸੰਗੀਤਕ ਰੋਮਾਂਟਿਕ ਫਿਲਮ ਹੈ। ਇਹ ਹਿੰਦੀ 'ਚ ਵੀ ਰਿਲੀਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਉਸ ਲਈ ਇਹ ਇਕ ਖਾਸ ਫਿਲਮ ਹੈ। ਉਨ੍ਹਾਂ ਨੇ ਫਿਲਮ 'ਤੇ ਲਗਭਗ ਚਾਰ ਕਰੋੜ ਰੁਪਏ ਤੇ ਇਕ ਗੀਤ 'ਤੇ 35 ਲੱਖ ਰੁਪਏ ਖਰਚ ਕੀਤੇ ਹਨ।
ਹਿੱਟ ਐਂਡ ਰਨ ਕੇਸ : ਗਵਾਹ ਦੇ ਬਿਆਨ ਨੇ ਵਧਾਈਆਂ ਸਲਮਾਨ ਦੀਆਂ ਮੁਸ਼ਕਿਲਾਂ
NEXT STORY