ਫ਼ਰੀਦਕੋਟ, (ਹਾਲੀ)- ਰੇਲਵੇ ਪ੍ਰਸ਼ਾਸਨ ਵਲੋਂ ਮੁਸਾਫ਼ਰਾਂ ਦੀ ਸੁਰੱਖਿਆ ਸੰਬੰਧੀ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਰੇਲਾਂ ਵਿਚ ਚੋਰੀ ਅਤੇ ਲੁੱਟਾਂ ਦਾ ਸਿਲਸਿਲਾ ਜਾਰੀ ਹੈ। ਇਸ ਪ੍ਰਕਾਰ ਦੀ ਘਟਨਾ ਦਾ ਸ਼ਿਕਾਰ ਪਿਛਲੇ ਦਿਨੀਂ ਸਾਬਕਾ ਨਰਸਿਜ਼ ਆਗੂ ਸ਼ਸ਼ੀ ਪ੍ਰਭਾ ਸ਼ਰਮਾ ਜ਼ਿਲਾ ਪ੍ਰਧਾਨ ਮਹਿਲਾ ਮੰਡਲ ਭਾਜਪਾ ਅਤੇ ਕੁਝ ਹੋਰ ਯਾਤਰੀ ਹੋਏ ਹਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ਸ਼ੀ ਸ਼ਰਮਾ ਨੇ ਦੱÎਸਿਆ ਕਿ ਉਹ ਫ਼ਰੀਦਕੋਟ ਤੋਂ ਕਠੂਆ ਜਾਣ ਲਈ 14 ਫ਼ਰਵਰੀ ਦੀ ਸ਼ਾਮ ਨੂੰ 8.25 ਵਜੇ ਅਹਿਮਦਾਬਾਦ-ਜੰਮੂ ਐਕਸਪ੍ਰੈੱਸ ਟਰੇਨ ਨੰਬਰ 19224 ਦੇ ਏ. ਸੀ. ਕੋਚ ਏ-1 ਵਿਚ ਸਵਾਰ ਹੋਈ ਅਤੇ ਉਸ ਦਾ ਸੀਟ ਨੰਬਰ 7 ਸੀ। ਅੱਧੀ ਰਾਤ ਦੇ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਸਟੇਸ਼ਨ ਲੰਘ ਜਾਣ ਬਾਅਦ ਉਸ ਦੀ ਅੱਖ ਲੱਗ ਗਈ। ਪਠਾਨਕੋਟ ਸਟੇਸ਼ਨ ਪਹੁੰਚ ਕੇ ਸਵੇਰੇ 4.15 ਵਜੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਹਰੇ ਗਰੇ ਰੰਗ ਦਾ ਹੈਂਡ ਬੈੱਗ ਗਾਇਬ ਸੀ, ਜਿਸ ਵਿਚ ਨਕਦੀ, ਨਵਾਂ ਟੈਬਲੇਟ, ਟਿਕਟਾਂ ਅਤੇ ਦਵਾਈ ਸੀ। ਇਸੇ ਕੋਚ ਵਿਚ ਸਫ਼ਰ ਕਰ ਰਹੇ ਚਾਰ ਹੋਰ ਮੁਸਾਫ਼ਰਾਂ ਦਾ ਸਾਮਾਨ ਵੀ ਚੋਰੀ ਹੋਇਆ। ਸ਼ਸ਼ੀ ਸ਼ਰਮਾ ਵਲੋਂ ਇਹ ਸ਼ੰਕਾ ਵੀ ਪ੍ਰਗਟਾਈ ਗਈ ਕਿ ਉਸ ਡੱਬੇ ਵਿਚ ਵਾਰਦਾਤ ਕਰਨ ਵਾਲੇ ਗਿਰੋਹ ਨੇ ਬੇਹੋਸ਼ੀ ਵਾਲੇ ਕਿਸੇ ਸਪਰੇਅ ਦਾ ਇਸਤੇਮਾਲ ਕੀਤਾ ਕਿਉਂਕਿ ਪੀੜਤ ਮੁਸਾਫ਼ਰ ਡੌਰ ਭੌਰ ਹੋ ਗਏ ਸਨ ਅਤੇ ਸਭ ਦੇ ਗਲੇ ਬੈਠ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਬੋਲਣ ਵਿਚ ਤਕਲੀਫ਼ ਹੋ ਰਹੀ ਸੀ। ਸ਼ਸ਼ੀ ਸ਼ਰਮਾ ਨੇ ਇਸ ਘਟਨਾ ਦੀ ਰਿਪੋਰਟ ਦਰਜ ਕਰਵਾਈ ਅਤੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਉੁਨ੍ਹਾਂ ਦੇ ਕੋਚ ਵਿਚ ਕੋਈ ਟੀ. ਟੀ., ਹੈਲਪਰ ਜਾਂ ਸੁਰੱਖਿਆ ਅਮਲੇ ਨੇ ਗੇੜਾ ਨਹੀਂ ਲਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ 'ਤੇ ਨੱਥ ਪਾਈ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ।
ਡੂੰਘੇ-ਡੂੰਘੇ ਟੋਏ ਰਾਹਗੀਰਾਂ ਲਈ ਬਣੇ ਵੱਡੀ ਮੁਸੀਬਤ!
NEXT STORY