ਬਠਿੰਡਾ (ਪਰਮਿੰਦਰ) : ਨਗਰ ਨਿਗਮ ਚੋਣਾਂ ਦੇ ਤਹਿਤ ਬਠਿੰਡਾ 'ਚ ਇਨ੍ਹੀਂ ਦਿਨੀਂ 'ਡਰਟੀ ਪਾਲੀਟਿਕਸ' ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਵਾਰਡ ਨੰ. 46 ਦੇ ਆਜ਼ਾਦ ਉਮੀਦਵਾਰ ਯੋਗੇਸ਼ ਬਾਤਿਸ਼ ਦੇ ਪੋਸਟਰਾਂ 'ਤੇ ਉਨ੍ਹਾਂ ਦੇ ਮੂੰਹ 'ਤੇ ਕਿਸੇ ਨੇ ਕਾਲਖ ਮਲ ਦਿੱਤੀ ਤੇ ਕਈ ਪੋਸਟਰਾਂ 'ਚ ਉਨ੍ਹਾਂ ਦੇ ਮੂੰਹ 'ਤੇ ਦੰਦ ਅਤੇ ਸਿੰਗ ਆਦਿ ਲਗਾ ਦਿੱਤੇ ਗਏ। ਇੰਨਾ ਹੀ ਨਹੀਂ ਉਨ੍ਹਾਂ ਦੇ ਵੱਖਰੇ ਪੋਸਟਰ ਤਿਆਰ ਕਰਕੇ ਲਗਵਾ ਦਿੱਤੇ ਗਏ ਜਿਨ੍ਹਾਂ 'ਤੇ 'ਮੈਂ ਹਾਰ ਗਿਆ ਹਾਂ' ਤੇ 'ਮੈਂ ਗੁੰਡਾ ਹਾਂ' ਲਿਖ ਕੇ ਹੇਠਾਂ ਉਨ੍ਹਾਂ ਦਾ ਨਾਮ ਲਿਖ ਦਿੱਤਾ ਗਿਆ।
ਇਸੇ ਤਰ੍ਹਾਂ ਵਾਰਡ ਨੰ. 22 ਦੇ ਉਮੀਦਵਾਰ ਰਾਮਪਾਲ ਦੇ ਪੋਸਟਰਾਂ 'ਤੇ ਭਾਜਪਾ ਦੇ ਵਰਕਰਾਂ ਨੇ ਆਪਣੇ ਪੋਸਟਰ ਚਿਪਕਾ ਦਿੱਤੇ। ਕੁਝ ਪੋਸਟਰਾਂ 'ਤੇ ਰਾਮਪਾਲ ਦੇ ਮੂੰਹ 'ਤੇ ਭਾਜਪਾ ਆਗੂਆਂ ਨੇ ਛੋਟੇ-ਛੋਟੇ ਪਰਚੇ ਚਿਪਕਾ ਦਿੱਤੇ ਜਿਸ ਨਾਲ ਉਨ੍ਹਾਂ ਦਾ ਮੂੰਹ ਲੁੱਕ ਗਿਆ। ਉਕਤ ਦੋਵੇਂ ਉਮੀਦਵਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
'ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ'
NEXT STORY