ਕੋਚੀ- ਏਅਰ ਇੰਡੀਆ ਦੇ ਜਹਾਜ਼ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੋਚੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਦਾ ਟਾਇਰ ਫੱਟ ਗਿਆ। ਦਿੱਲੀ ਤੋਂ ਕੋਚੀ ਪਹੁੰਚੇ ਇਸ ਜਹਾਜ਼ 'ਚ 161 ਯਾਤਰੀ ਸਵਾਰ ਸਨ।
ਕੋਚੀ ਕੌਮਾਂਤਰੀ ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀ ਏ.ਸੀ.ਕੇ ਨਾਇਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9:15 ਵਜੇ ਹੋਈ। ਹਾਲਾਂਕਿ ਘਟਨਾ ਦੇ ਤੁਰੰਤ ਬਾਅਦ ਹੀ ਜਹਾਜ਼ ਸਕੁਸ਼ਲ ਉਤਰਣ 'ਚ ਕਾਮਯਾਬ ਰਿਹਾ।
ਨਾਇਰ ਨੇ ਕਿਹਾ ਕਿ ਜਹਾਜ਼ ਦਾ ਟਾਇਰ ਫੱਟ ਗਿਆ ਸੀ ਪਰ ਉਸ਼ ਦੇ ਤੁਰੰਤ ਬਾਅਦ ਸਭ ਕੁਝ ਆਮ ਹੋ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇੰਜੀਨੀਅਰ ਹੁਣ ਇਸ ਜਹਾਜ਼ ਦੀ ਜਾਂਚ ਕਰ ਰਹੇ ਹਨ।
'ਆਪ' ਦੀ ਇਤਿਹਾਸਕ ਜਿੱਤ 'ਚ ਇਸ ਨੌਜਵਾਨ ਦੀ ਸੀ ਅਹਿਮ ਭੂਮਿਕਾ
NEXT STORY