ਅਬੋਹਰ, (ਸੁਨੀਲ, ਰਹੇਜਾ)- ਨਗਰ ਥਾਣਾ ਨੰ. 1 ਮੁਖੀ ਬਲਕਾਰ ਸਿੰਘ ਦੀ ਅਗਵਾਈ ਹੇਠ ਚੌਕੀ ਸੀਡ ਫਾਰਮ ਮੁਖੀ ਸਹਾਇਕ ਸਬ-ਇੰਸਪੈਕਟਰ ਜਲੰਧਰ ਸਿੰਘ ਨੇ ਇਕ ਵਿਅਕਤੀ ਨੂੰ ਕਾਰ ਅਤੇ 2 ਕਿਲੋ 600 ਗ੍ਰਾਮ ਅਫੀਮ ਸਣੇ ਗ੍ਰਿਫਤਾਰ ਕਰਕੇ ਨਗਰ ਥਾਣਾ ਨੰ. 1 'ਚ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰ. 1 ਮੁਖੀ ਬਲਕਾਰ ਸਿੰਘ ਦੀ ਅਗਵਾਈ ਹੇਠ ਚੌਕੀ ਸੀਡ ਫਾਰਮ ਮੁਖੀ ਸਹਾਇਕ ਸਬ-ਇੰਸਪੈਕਟਰ ਜਲੰਧਰ ਸਿੰਘ ਨੇ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਪੰਜਪੀਰ ਬਹਾਵਲ ਵਾਸੀ ਲਿੰਕ ਰੋਡ 'ਤੇ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ 'ਚੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਦੋਸ਼ੀ ਦੀ ਪਛਾਣ ਆਤਮਾ ਰਾਮ ਪੁੱਤਰ ਗੋਪੀ ਰਾਮ ਵਾਸੀ ਪਿੰਡ 68 ਜੀ.ਬੀ ਥਾਣਾ ਅਨੂਪਗੜ੍ਹ ਦੇ ਰੂਪ 'ਚ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਵਿਅਕਤੀ ਕਿਸੇ ਨੂੰ ਅਫੀਮ ਦੇਣ ਲਈ ਆਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਅਲੀ ਕਰੰਸੀ ਦੇ ਮਾਮਲੇ 'ਚ 2 ਨੂੰ ਸਜ਼ਾ
NEXT STORY