ਮੁੰਬਈ- ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਸਮੇਤ ਮੰਦਿਰਾ ਬੇਦੀ, ਟਿਸਕਾ ਚੋਪੜਾ, ਜੈਕੀ ਭਗਨਾਨੀ, ਨਿਸ਼ਿਕਾ ਲੁੱਲਾ ਨਾਲ ਕਈ ਸਿਤਾਰੇ ਮੁੰਬਈ ਦੇ ਪੈਲੇਡੀਅਮ 'ਚ ਸਪੋਟ ਕੀਤੇ ਗਏ। ਇਹ ਸਾਰੇ ਸਿਤਾਰੇ ਬੀਤੇ ਬੁੱਧਵਾਰ ਲੈਕਮੇ ਫੈਸ਼ਨ ਵੀਕ ਸਮਰ/ਰਿਸੋਰਟ ਕਰਟੇਨ ਰਾਈਜ਼ਰ 2015 'ਚ ਸ਼ਿਰਕਤ ਹੋਣ ਪਹੁੰਚੇ ਸਨ। ਈਵੈਂਟ ਵਿੱਚ ਤਾਪਸੀ ਪੰਨੂ, ਨੇਹਾ ਅਗਰਵਾਲ ਦੀ ਡਿਜ਼ਾਈਨਰ ਡਰੈੱਸ ਪਹਿਨੇ ਰੈੱਡ ਕਾਰਪੇਟ 'ਤੇ ਦਿਖਾਈ ਦਿੱਤੀ। ਉਨਾਂ ਨੇ ਸਟਾਈਲਿਸ਼ ਹਾਫ ਸਲੀਵ ਟੌਪ ਨਾਲ ਲੌਗ ਸਕਰਟ ਨੂੰ ਕੈਰੀ ਕੀਤਾ ਸੀ। ਈਵੈਂਟ ਵਿੱਚ ਮੰਦਿਰਾ ਬੇਦੀ ਅਤੇ ਟਿਸਕਾ ਚੋਪੜਾ ਸਾੜੀ ਪਹਿਨੇ ਨਜ਼ਰ ਆਈਆਂ। ਇਕ ਪਾਸੇ ਜਿੱਥੇ ਮੰਦਿਰਾ ਬੇਦੀ ਕ੍ਰੀਮ ਗੁਲਾਬੀ ਰੰਗ ਦੀ ਸਾੜੀ 'ਚ ਦਿਖੀ ਉਥੇ ਹੀ ਟਿਸਕਾ ਖਾਦੀ ਸਾੜੀ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
24 ਘੰਟਿਆਂ ਵਿੱਚ ਇਸ ਫਿਲਮ ਦੇ ਟਰੇਲਰ ਨੇ ਯੂ-ਟਿਊਬ 'ਤੇ ਮਚਾਈ ਧੂਮ (ਵੀਡੀਓ)
NEXT STORY