ਮੁੰਬਈ- ਸਾਊਥ ਦੀ ਆਉਣ ਵਾਲੀ ਫਿਲਮ 'ਰੂਦਰਮਾਦੇਵੀ' ਦੇ ਟਰੇਲਰ ਨੂੰ ਯੂ-ਟਿਊਬ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਨੁਸ਼ਕਾ ਸ਼ੈੱਟੀ ਅਤੇ ਅਲੁ ਅਰਜੁਨ ਸਟਾਰਰ ਇਸ ਫਿਲਮ ਦਾ ਟਰੇਲਰ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਸਿਰਫ 24 ਘੰਟਿਆਂ 'ਚ ਇਸ ਦੇ ਯੂਜਰਸ ਦੀ ਗਿਣਤੀ 5 ਲੱਖ ਦੇ ਪਾਰ ਹੋ ਗਈ ਹੈ। ਇਸ ਫਿਲਮ ਦੇ ਡਾਇਰੈਕਟਰ ਗੁਣਸ਼ੇਖਰ ਹਨ। ਇਤਿਹਾਸਕ ਪਿੱਠ ਭੂਮੀ 'ਤੇ ਬਣੀ ਇਹ ਭਾਰਤ ਦੀ ਪਹਿਲੀ 3ਡੀ ਫਿਲਮ ਹੈ। ਫਿਲਮ ਦੀ ਕਹਾਣੀ ਕਾਕਤੀਏ ਰਾਜਵੰਸ਼ ਦੀ ਸ਼ਕਤੀਸ਼ਾਲੀ ਰਹੀ ਰੂਦਰਮਾਦੇਵੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜਿਨ੍ਹਾਂ ਨੇ ਉਸ ਸਮੇਂ ਦੇ ਚੋਲ ਅਤੇ ਹੋਰ ਰਾਜਵੰਸ਼ਾਂ ਨੂੰ ਹਾਰ ਦਿੱਤੀ ਸੀ। ਅਨੁਸ਼ਕਾ ਸ਼ੈੱਟੀ ਨੇ ਫਿਲਮ ਵਿੱਚ ਰੂਦਰਮਾਦੇਵੀ ਦਾ ਰੋਲ ਨਿਭਾਇਆ ਹੈ ਜਦੋਂ ਕਿ ਹੋਰ ਕਿਰਦਾਰਾਂ ਵਿੱਚ ਰਾਣਾ ਦੱਗੁਵਤੀ, ਅਲੁ ਅਰਜੁਨ ਅਤੇ ਪ੍ਰਕਾਸ਼ ਰਾਜ ਵਰਗੇ ਕਈ ਸਿਤਾਰੇ ਨਜ਼ਰ ਆਉਣਗੇ। ਫਿਲਮ ਦੇ ਤਾਮਿਲ, ਤੇਲਗੂ ਨਾਲ ਹੋਰ ਕਈ ਭਾਸ਼ਾਵਾਂ 'ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਸ ਫਿਲਮ ਦੀ ਰਿਲੀਜ਼ਿੰਗ ਡੇਟ 27 ਮਾਰਚ ਹੈ।
ਵੀਡੀਓ 'ਚ ਦੇਖੋ ਸੀਰਿਅਲ ਕਿਸਰ ਇਮਰਾਨ ਦਾ ਜ਼ਬਰਦਸਤ ਲਿਪਲੌਕ
NEXT STORY