ਜਲੰਧਰ- ਨਗਰ ਨਿਗਮ ਦੀ ਤਹਿਬਾਜ਼ਾਰੀ ਦੀ ਟੀਮ ਨੇ ਬੁੱਧਵਾਰ ਨੂੰ ਸ਼੍ਰੀ ਦੇਵੀ ਤਾਲਾਬ ਮੰਦਰ ਬਾਹਰ ਕਾਰਵਾਈ ਕੀਤੀ। ਫੁੱਟਪਾਥ 'ਤੇ ਜੋਤਿਸ਼ ਕੇਂਦਰ ਚਲਾ ਰਹੇ ਪੰਡਿਤ ਵਿਜੇ ਸ਼ੰਕਰ ਜੋਸ਼ੀ ਕੋਲ ਨਿਗਮ ਦੀ ਟੀਮ ਪੁੱਜੀ।
20 ਸਾਲਾਂ ਤੋਂ ਨਾਜਾਇਜ਼ ਤੌਰ 'ਤੇ ਸੀ ਕਬਜ਼ਾ
ਟੀਮ ਨੇ 20 ਸਾਲ ਤੋਂ ਨਾਜਾਇਜ਼ ਢੰਗ ਨਾਲ ਲਗਾ ਰੱਖਿਆ ਟੈਂਟ ਉਖਾੜ ਦਿੱਤਾ। ਨਿਗਮ ਕਰਮਚਾਰੀ ਨੇ ਪੰਡਿਤ ਜੀ ਤੋਂ ਪੁੱਛਿਆ ਕਿ ਅੱਜ ਤੁਸੀਂ ਆਪਣਾ ਭਵਿੱਖ ਨਹੀਂ ਦੇਥਿਆ।
ਨਗਰ ਨਿਗਮ ਟੀਮ ਨੇ ਤਹਿਬਾਜ਼ਾਰੀ 'ਤੇ ਕਸਿਆ ਸ਼ਿਕੰਜਾ
ਇਸ ਤੋਂ ਬਾਅਦ ਟੀਮ ਨੇ ਦੇਵੀ ਤਾਲਾਬ ਮੰਦਰ ਦੇ ਬਾਹਰੋਂ ਸਾਰੀਆਂ ਫੜੀ ਮਾਰਕਿਟ ਹਟਾ ਦਿੱਤੀਆਂ। ਸਾਰਿਆਂ ਦਾ ਬਿਸਤਰ ਤੇ ਉਨ੍ਹਾਂ ਦਾ ਸਾਰਾ ਸਾਮਾਨ ਚੁੱਕ ਦਿੱਤਾ ਗਿਆ। ਟੀਮ ਲੰਮਾ ਪਿੰਡ ਚੌਕ ਪੁੱਜੀ।
ਉੱਥੇ ਹੀ ਸੜਕ ਕੰਢੇ ਇਕੱਠੇ ਰੇਤਾ-ਬਜਰੀ ਦੀਆਂ 18 ਟਰਾਲੀਆਂ ਖੜੀਆਂ ਸਨ। ਟੀਮ ਨੇ ਉਸ ਨੂੰ ਨਿਗਮ ਦੇ ਨਾਲ ਹੀ ਲੱਗਦੀ ਜਗ੍ਹਾ 'ਚ ਕਰਵਾ ਕੇ ਉਸ ਨੂੰ ਜ਼ਬਤ ਕਰ ਲਿਆ। ਉੱਥੋਂ ਦੀ ਟੀਮ ਨੇ ਲੰਮਾ ਪਿੰਡ ਅਤੇ ਪ੍ਰਤਾਪ ਬਾਗ ਕੋਲ ਮੁਹਿੰਮ ਚਲਾਈ। ਕਰੀਬ ਦੋ ਘੰਟੇ ਤੱਕ ਚੱਲੀ ਕਾਰਵਾਈ ਤੋਂ ਬਾਅਦ ਨਿਗਮ ਟੀਮ ਵਾਪਸ ਪਰਤੀ।
ਕਿਸਾਨ ਕੱਚੀ ਫਸਲ ਵੱਢਣ ਨੂੰ ਮਜਬੂਰ, ਕਿਸਾਨਾਂ ਨੇ ਉਠਾਈ ਮੁਆਵਜ਼ੇ ਦੀ ਮੰਗ
NEXT STORY