ਫਾਜ਼ਿਲਕਾ- ਫਾਜ਼ਿਲਕਾ ਪੁਲਸ ਨੇ ਕੌਮਾਂਤਰੀ ਗੈਂਗਸਟਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਾਜ਼ਿਲਕਾ ਪੁਲਸ ਨੇ ਅੱਜ ਨਾਕਾਬੰਦੀ ਤੋੜ ਫਰਾਰ ਹੋਏ ਕਾਰ ਸਵਾਰ ਗੈਂਗਸਟਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਫੜ ਲਿਆ। ਹਾਲਾਂਕਿ ਮੌਕੇ 'ਤੇ ਹੋਈ ਪੁਲਸ ਅਤੇ ਦੋਸ਼ੀਆਂ ਵਿਚਾਲੇ ਫਾਇਰਿੰਗ ਦੌਰਾਨ ਗਿਰੋਹ ਦੇ ਦੋ ਮੈਂਬਰ ਜ਼ਖਮੀ ਹੋ ਗਏ ਪਰ ਮੌਕੇ 'ਤੇ ਪਹੁੰਚੇ ਭਾਰੀ ਪੁਲਸ ਬਲ ਨੇ ਗਿਰੋਹ ਦੇ ਚਾਰਾਂ ਮੈਂਬਰਾਂ ਨੂੰ ਫੜਣ 'ਚ ਸਫਲਤਾ ਹਾਸਲ ਕੀਤੀ। ਫੜੇ ਗਏ ਦੋਸ਼ੀਆਂ ਤੋਂ ਪੁਲਸ ਨੇ ਪੰਜ ਵਿਦੇਸ਼ੀ ਪਿਸਟਲ, 315 ਬੋਰ ਰਾਈਫਲ, ਕਾਰਬਾਈਨ, ਆਟੋਮੈਟਿਕ ਵਿਦੇਸ਼ੀ ਰਾਇਫਲ, 100 ਕਾਰਤੂਸ, ਲੈਪਟਾਪ ਇਕ ਕਰੋੜ ਦੀ ਹੈਰੋਇਨ, ਕਾਰ ਤੇ ਇਕ ਬੁਲੇਟ ਪਰੂਫ ਜੈਕੇਟ ਬਰਾਮਦ ਕੀਤੀ ਹੈ।
ਫੜੇ ਗਏ ਦੋਸ਼ੀਆਂ 'ਚ ਗਿਰੋਹ ਦਾ ਮਾਸਟਰ ਮਾਇੰਡ ਵਾਂਟੇਡ ਲਾਰੇਂਸ ਬਿਸ਼ਨੋਈ ਵੀ ਸ਼ਾਮਲ ਹੈ, ਜਿਸ 'ਤੇ ਪਹਿਲਾਂ ਵੀ ਵੱਖ ਸੂਬਿਆਂ 'ਚ ਕਰੀਬ 20 ਮਾਮਲੇ ਦਰਜ ਹਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈ.ਜੀ ਪੁਲਸ ਪਰਮਪਾਲ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਜਪੁਰਾ ਨਾਕੇ ਤੋਂ ਇਕ ਕਾਰ ਬੈਰੀਗੇਟ ਤੋੜ ਕੇ ਅਬੋਹਰ ਵਲ ਆ ਰਹੀ ਤਾਂ ਅੱਗੇ ਤੋਂ ਪਹੁੰਚ ਕੇ ਫਾਜ਼ਿਲਕਾ ਪੁਲਸ ਬਲ ਨੇ ਕਾਰ ਸਵਾਰ ਲੋਕਾਂ ਨਾਲ ਹੋਈ ਫਾਇਰਿੰਗ ਦੌਰਾਨ ਉਨ੍ਹਾਂ ਨੂੰ ਫੜਣ 'ਚ ਸਫਲਤਾ ਹਾਸਲ ਕੀਤੀ। ਆਈ.ਜੀ ਨੇ ਦੱਸਿਆ ਕਿ ਫੜੇ ਗੋਏ ਦੋਸ਼ੀ ਚੰਡੀਗੜ੍ਹ, ਰਾਜਸਥਾਨ, ਹਰਿਆਣਾ ਤੇ ਹੋਰ ਸੂਬਿਆਂ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਪੰਡਿਤ ਜੀ! ਆਪਣਾ ਭਵਿੱਖ ਦੇਖ ਲੈਂਦੇ ਤਾਂ ਅੱਜ ਆਹ ਦਿਨ ਨਾ ਦੇਖਣਾ ਪੈਂਦਾ (ਦੇਖੋ ਤਸਵੀਰਾਂ)
NEXT STORY