ਬਰਮਿੰਘਮ- ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਕੈਰੋਲੀਨ ਮਰੀਨ ਵਿਚਾਲੇ ਅੱਜ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਹੈ। ਸਾਇਨਾ ਨੇ ਸ਼ਨੀਵਾਰ ਨੂੰ ਚੀਨ ਦੀ ਸੁਨ ਯੂ ਨੂੰ 21-13, 21-13 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ। ਸਾਇਨਾ ਨੇ ਉਸ ਨਾਲ ਮੁਕਾਬਲਾ ਸਿਰਫ 5 ਮਿੰਟਾਂ 'ਚ ਹੀ ਨਿਪਟਾ ਦਿੱਤਾ ਸੀ। ਸਾਇਨਾ ਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਸੀ। ਕਿ ਸਾਇਨਾ ਇਹ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਜ਼ਰੂਰ ਰੌਸ਼ਨ ਕਰੇਗੀ। ਸਾਈਨਾ ਕੈਰੋਲੀਨ ਮਰੀਨ ਪਹਿਲੇ ਸੈਟ 'ਚ 17-21 ਨਾਲ ਅੱਗੇ ਹੈ। ਦੂਜੇ ਸੈੱਟ 'ਚ ਸਾਈਨਾ ਨੇਹਵਾਲ ਮਰੀਨ ਤੋਂ 21-15 ਨਾਲ ਪਿੱਛੇ ਹੈ। ਤੀਜੇ ਸੈੱਟ 'ਚ ਸਾਈਨਾ ਨੇਹਵਾਲ ਮਰੀਨ ਤੋਂ 21-7 ਨਾਲ ਹਾਰ ਗਈ। ਇਸ ਦੌਰਾਨ ਸਾਈਨਾ ਨੂੰ ਮਰੀਨ ਨੇ ਪਛਾੜ ਕੇ ਆਪਣੀ ਜਿੱਤ ਦਰਜ ਕਰ ਦਿੱਤੀ ਹੈ।
ਸ਼੍ਰੀਲੰਕਾ ਨੂੰ ਹਰਾ ਕੇ ਆਸਟ੍ਰੇਲੀਆ ਆਖਰੀ-8 'ਚ
NEXT STORY