ਸਿਡਨੀ, ਗਲੇਨ ਮੈਕਸਵੈੱਲ (102) ਦਾ ਸਭ ਤੋਂ ਤੇਜ਼ ਆਸਟ੍ਰੇਲੀਆਈ ਸੈਂਕੜਾ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ (104) ਦੇ ਸੈਂਕੜੇ 'ਤੇ ਭਾਰੀ ਪੈ ਗਿਆ ਤੇ ਸਾਂਝੇ ਮੇਜ਼ਬਾਨ ਆਸਟ੍ਰੇਲੀਆ ਦੇ ਫੈਸਲਾਕੁੰਨ ਪਲਾਂ ਵਿਚ ਬਿਹਤਰੀ ਕੰਟਰੋਲ ਦਿਖਾਉਂਦੇ ਹੋਏ ਸ਼੍ਰੀਲੰਕਾਈ ਚੁਣੌਤੀ ਨੂੰ 64 ਦੌੜਾਂ ਨਾਲ ਹਰਾ ਕੇ ਗਰੁੱਪ-ਏ ਤੋਂ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਸਥਾਨ ਬਣਾ ਲਿਆ।
ਆਸਟ੍ਰੇਲੀਆ ਨੇ ਮੈਕਸਵੈੱਲ ਦੀ 53 ਗੇਂਦਾਂ ਵਿਚ 10 ਚੌਕਿਆਂ ਤੇ 4 ਛੱਕਿਆਂ ਨਾਲ ਸਜੀ 102 ਦੌੜਾਂ ਦੀ ਤੂਫਾਨੀ ਪਾਰੀ ਨਾਲ 50 ਓਵਰਾਂ ਵਿਚ 9 ਵਿਕਟਾਂ 'ਤੇ 376 ਦੌੜਾਂ ਦਾ ਵੱਡਾ ਸਕੋਰ ਬਣਾਇਆ। ਸ਼੍ਰੀਲੰਕਾ ਨੇ ਸੰਗਾਕਾਰਾ (104) ਤੇ ਤਿਲਕਰਤਨੇ ਦਿਲਸ਼ਾਨ ਵਿਚਾਲੇ 130 ਦੌੜਾਂ ਦੀ ਸਾਂਝੇਦਾਰੀ ਨਾਲ ਮੇਜ਼ਬਾਨ ਨੂੰ ਸਖਤ ਚੁਣੌਤੀ ਦਿੱਤੀ ਪਰ ਸ਼੍ਰੀਲੰਕਾਈ ਟੀਮ ਅੰਤ ਵਿਚ 46.2 ਓਵਰਾਂ ਵਿਚ 312 ਦੌੜਾਂ'ਤੇ ਹੀ ਸਿਮਟ ਗਈ। ਆਸਟ੍ਰੇਲੀਆਈ ਟੀਮ ਦੀ ਪੰਜ ਮੈਚਾਂ ਵਿਚ ਇਹ ਤੀਜੀ ਜਿੱਤ ਹੈ ਤੇ ਉਹ ਸੱਤ ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚਣ ਦੇ ਨਾਲ ਹੀ ਕੁਆਰਟਰ ਫਾਈਨਲ ਵਿਚ ਸਥਾਨ ਬਣਾਉਣ ਵਿਚ ਕਾਮਯਾਬ ਹੋ ਗਿਆ। ਸ਼੍ਰੀਲੰਕਾ ਨੂੰ ਪੰਜ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਕੁਆਰਟਰ ਫਾਈਨਲ ਦੀ ਉਮੀਦ ਲਈ 11 ਮਾਰਚ ਨੂੰ ਸਕਾਟਲੈਂਡ ਵਿਰੁੱਧ ਹੋਣ ਵਾਲੇ ਆਪਣੇ ਆਖਰੀ ਮੈਚ ਦਾ ਇੰਤਜ਼ਾਰ ਕਰਨਾ ਹੋਵੇਗਾ। ਆਸਟ੍ਰੇਲੀਆ ਦਾ ਆਖਰੀ ਮੁਕਾਬਲਾ 14 ਮਾਰਚ ਨੂੰ ਸਕਾਟਲੈਂਡ ਨਾਲ ਹੀ ਹੋਣਾ ਹੈ। ਇਸ ਤੋਂ ਪਹਿਲਾਂ ਮੈਕਸਵੈੱਲ (102) ਦੇ ਕਰੀਅਰ ਦੇ ਪਹਿਲੇ ਵਨ ਡੇ ਸੈਂਕੜੇ ਤੇ ਸ਼ੇਨ ਵਾਟਸਨ (67) ਨਾਲ ਪੰਜਵੀਂ ਵਿਕਟ ਲਈ ਉਸ਼ਦੀ 160 ਦੌੜਾਂ ਦੀ ਅਹਿਮ ਸਾਂਝੇਦਾਰੀ ਦੀ ਬਦੌਲਤ ਆਸਟ੍ਰੇਲੀਆ ਨੇ 9 ਵਿਕਟਾਂ 'ਤੇ 376 ਦੜਾਂ ਦਾ ਵੱਡਾ ਸਕੋਰ ਬਣਾਇਆ ਸੀ ਜਿਹੜਾ ਮੈਚ ਜੇਤੂ ਸਾਬਤ ਹੋਇਆ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਮੈਕਸਵੈੱਲ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ ਸਿਰਫ 53 ਗੇਂਦਾਂ ਵਿਚ 10 ਚੌਕੇ ਤੇ 4 ਛੱਕੇ ਲਗਾ ਕੇ 102 ਦੌੜਾਂ ਬਣਾਈਆਂ।
ਵਨ ਡੇ ਵਿਚ ਸਭ ਤੋਂ ਤੇਜ਼ 18 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕਰਨ ਵਾਲੇ ਮੈਕਸਵੈੱਲ ਨੇ ਇਸ ਵਾਰ 26 ਗੇਂਦਾਂ ਵਿਚ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ ਤੇ ਇਹ ਉਸਦਾ ਵਨ ਡੇ ਵਿਚ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਮੈਕਸਵੈੱਲ ਨੇ ਭਾਰਤ ਵਿਰੁੱਧ ਸਾਲ 2013 ਵਿਚ ਸਿਰਫ 18 ਗੇਂਦਾਂ ਵਿਚ ਸਭ ਤੋਂ ਵੱਧ ਤੇਜ਼ ਅਰਧ ਸੈਂਕੜਾ ਬਣਾਇਆ ਸੀ। 5ਵੇਂ ਨੰਬਰ ਦੇ ਬੱਲੇਬਾਜ਼ ਮੈਕਸਵੈੱਲ ਨੇ ਆਸਟ੍ਰੇਲੀਆਈ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਣ ਵਿਚਅਹਿਮ ਯੋਗਦਾਨ ਦਿੱਤਾ ਤੇ ਅਪਾਣੇ ਪੁਰਾਣੇ ਮਸ਼ਹੂਰ ਅੰਦਾਜ਼ ਵਿਚ ਸਿਰਫ 53 ਗੇਂਦਾਂ ਵਿਚ 102 ਦੌੜਾਂ ਬਣਾ ਦਿੱਤੀਆਂ। 26 ਸਾਲਾ ਧਾਕੜ ਖਿਡਾਰੀ ਨੇ 26 ਗੇਂਦਾਂ ਵਿਚ 50 ਦੌੜਾਂ ਤੇ ਸਿਰਫ 51 ਗੇਂਦਾਂ ਵਿਚ 100 ਦੌੜਾਂ ਪੂਰੀਆਂ ਕੀਤੀਆਂ । ਕਿਸੇ ਖਿਡਾਰੀ ਦਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਇਹ ਆਸਟ੍ਰੇਲੀਆਈ ਰਿਕਾਰਡ ਹੈ। ਇਸ ਤੋਂ ਪਹਿਲਾਂ ਜੇਮਸਨ ਫਾਕਰਨ ਨੇ ਦੇ ਨਾਂ ਇਹ ਰਿਕਰਾਡ ਸੀ, ਜਿਸ ਨੇ 57 ਗੇਂਦਾਂ ਵਿਚ ਸੈਂਕੜਾ ਬਣਾਇਆਂ ਸੀ। ਮੈਚ ਵਿਚ ਓਪਨਿੰਗ ਦੋਵੇਂ ਵਿਕਟਾਂ ਸਿਰਫ 41 ਦੌੜਾਂ 'ਤੇ ਗੁਆਉਣ ਤੋਂ ਬਾਅਦ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਤੇਜ਼ੀ ਫੜੀ ਤੇ ਤਾਬੜਤੋੜ ਦੌੜਾਂ ਬਣਾਈਆਂ ਜਿਸ ਵਿਚ ਤਿੰਨ ਅਰਧ ਸੈਂਕੜੇ ਤੇ ਇਕ ਸੈਂਕੜਾ ਲਗਾ ਕੇ ਖਿਡਾਰੀਆਂ ਨੇ ਸਕੋਰ ਨੂੰ 300 ਦੇ ਪਾਰ ਪਹੁੰਚਣ ਵਿਚ ਯੋਗਦਾਨ ਦਿੱਤਾ। ਇਹ ਆਸਟ੍ਰੇਲੀਆ ਲਈ ਤੀਜਾ ਮੌਕਾ ਹੈ ਜਦੋਂ ਉਸਦੇ ਤਿੰਨ ਤੋਂ ਲੈ ਕੇ ਛੇਵੇਂ ਨੰਬਰ ਦੇ ਬੱਲੇਬਾਜ਼ਾਂ ਨੇ 50 ਤੋਂ ਵੱਧ ਦਾ ਸਕੋਰ ਬਣਾਇਆ ਹੈ।
ਭਾਰਤੀ ਗੇਂਦਬਾਜ਼ਾਂ ਨੇ ਬੜਾ ਪ੍ਰਭਾਵਿਤ ਕੀਤਾ : ਜੋਂਟੀ ਰੋਡਸ
NEXT STORY