ਬਰਮਿੰਘਮ(ਯੂ. ਐੱਨ. ਆਈ.)¸ਵਿਸ਼ਵ ਚੈਂਪੀਅਨ ਸਪੇਨ ਦੀ ਕੈਰੋਲਿਨ ਮਾਰਿਨ ਨੇ ਭਾਰਤੀ ਸੁਪਰ ਸਟਾਰ ਸਾਇਨਾ ਨੇਹਵਾਲ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ਵਿਚ ਐਤਵਾਰ ਨੂੰ 16-21, 21-14, 21-17 ਨਾਲ ਹਰਾ ਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ। ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਪਹਿਲੀ ਵਾਰ ਆਲ ਇੰਗਲੈਂਡ ਦਾ ਫਾਈਨਲ ਖੇਡ ਰਹੀ ਸੀ। ਉਹ ਇਸ ਤੋਂ ਪਹਿਲਾਂ ਦੋ ਵਾਰ 2010 ਤੇ 2013 ਵਿਚ ਸੈਮੀਫਾਈਨਲ ਹਾਰ ਚੁੱਕੀ ਸੀ ਪਰ ਪਿਛਲੇ ਦੋ ਮੁਕਾਬਲਿਆਂ ਵਿਚ ਚੀਨੀ ਖਿਡਾਰਨਾਂ ਨੂੰ ਹਰਾਉਣ ਤੋਂ ਬਾਅਦ ਸਾਇਨਾ ਕੋਲ ਇਤਿਹਾਸ ਬਣਾਉਣ ਦਾ ਮੌਕਾ ਸੀ।
ਭਾਰਤ ਦਾ ਜਿੱਤ ਦਾ ਸੁਪਨਾ ਟੁਟਿਆ
NEXT STORY