ਜਲੰਧਰ-ਪੰਜਾਬੀ ਗਾਇਕਾਂ ਬਾਰੇ ਸੂਚਨਾ ਦੇ ਅਧਿਕਾਰ ਅਧੀਨ ਜਾਣਕਾਰੀ ਨਾ ਦੇਣ ਕਾਰਨ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਕ ਅਧਿਕਾਰੀ ਦੀ ਕਲਾਸ ਲੱਗ ਗਈ ਅਤੇ ਸੈਂਟਰਲ ਇਨਫੋਰਸਮੈਂਟ ਕਮਿਸ਼ਨ ਨੇ ਪਬਲਿਕ ਇਨਫੋਰਮੇਸ਼ਨ ਅਫਸਰ ਨੂੰ ਨੋਟਿਸ ਭੇਜ ਦਿੱਤਾ। ਅਸਲ 'ਚ ਕਾਂਗਰਸੀ ਨੇਤਾ ਸੰਜੇ ਸਹਿਗਲ ਨੇ ਕੁਝ ਪੰਜਾਬੀ ਗਾਇਕਾਂ ਸੰਬੰਧੀ ਈਡੀ ਦੇ ਨੋਟਿਸਾਂ ਸੰਬੰਧੀ ਜਾਣਕਾਰੀ ਮੰਗੀ ਸੀ।
ਸੰਜੇ ਸਹਿਗਲ ਨੇ ਪੁੱਛਿਆ ਸੀ ਕਿ ਮਿਸ ਪੂਜਾ, ਗਿੱਪੀ ਗਰੇਵਾਲ, ਜੈਜ਼ੀ ਬੀ ਅਤੇ ਦਿਲਜੀਤ ਦੋਸਾਂਝ ਖਿਲਾਫ ਹਵਾਲਾ ਰਾਹੀਂ ਪੈਸੇ ਲੈਣ ਦੇ ਕਿੰਨੇ ਕੇਸ ਵਿਚਾਰ ਅਧੀਨ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਇਨ੍ਹਾਂ ਗਾਇਕਾਂ ਦੇ ਵਿਦੇਸ਼ਾਂ 'ਚ ਕਿੰਨੇ ਸ਼ੋਅ ਹੋਏ, ਕਿੰਨਾ ਪੈਸਾ ਮੰਗਵਾਇਆ ਗਿਆ ਅਤੇ ਇਨ੍ਹਾਂ ਗਾਇਕਾਂ ਖਿਲਾਫ ਕੀ ਕਾਰਵਾਈ ਕੀਤੀ ਗਈ। ਇਸੇ ਕਾਰਨ ਪਬਲਿਕ ਇਨਫੋਰਮੇਸ਼ਨ ਅਫਸਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣਾ ਪਵੇਗਾ।
ਬਰਨਾਲਾ 'ਚ ਪਰਿਵਾਰ ਦੀ ਖੁਸ਼ੀਆਂ ਹੂੰਝ ਲੈ ਗਿਆ ਭਿਆਨਕ ਹਾਦਸਾ
NEXT STORY