ਮੁੰਬਈ- ਗਰਮੀ ਦੇ ਮੌਸਮ ਨੂੰ ਆਉਣ 'ਚ ਹੁਣ ਥੋੜ੍ਹਾ ਸਮਾਂ ਹੈ ਪਰ ਆਈਟਮ ਗਰਲ ਰਾਖੀ ਹੁਣ ਤੋਂ ਹੀ ਆਪਣੀ ਚਮੜੀ ਨੂੰ ਲੈ ਕੇ ਧਿਆਨ ਰੱਖਣ ਲੱਗੀ ਹੈ। ਬੀਤੇ ਦਿਨ ਰਾਖੀ ਕਰਿਸ਼ਮਾ ਸਪਾਅ ਲੈਂਦੀ ਨਜ਼ਰ ਆਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਖੀ ਨੇ ਕ੍ਰਿਕਟ ਦੇ ਪ੍ਰਤੀ ਆਪਣੀ ਦੀਵਾਨਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ, ''ਮੈਂ ਕ੍ਰਿਕਟ ਦੀ ਬਹੁਤ ਵੱਡੀ ਪ੍ਰਸ਼ੰਸ਼ਕ ਹਾਂ ਅਤੇ ਏਕਤਾ ਕਪੂਰ ਦੀ ਬਾਕਸ ਕ੍ਰਿਕਟ ਲੀਗ ਦਾ ਹਿੱਸਾ ਵੀ ਰਹਿ ਚੁੱਕੀ ਹੈ। ਮੈਨੂੰ ਕਾਫੀ ਖੁਸ਼ੀ ਹੋ ਰਹੀ ਹੈ ਕਿ ਵਰਲਡ ਕੱਪ 2015 'ਚ ਹੁਣ ਤੱਕ ਸਾਡੀ ਟੀਮ ਇਕ ਵੀ ਮੈਚ ਹਾਰੀ ਨਹੀਂ ਹੈ।''
ਜ਼ਿਕਰਯੋਗ ਹੈ ਕਿ ਰਾਖੀ ਤੋਂ ਇਲਾਵਾ ਅਭਿਨੇਤਾ ਆਮਿਰ ਅਲੀ, ਜੈ ਭਾਨੁਸ਼ਾਲੀ ਅਤੇ ਸ਼ਵੇਤਾ ਖੰਡੂਰੀ ਸਮੇਤ ਹੋਰ ਸਿਤਾਰੇ ਵੀ ਸਪਾਅ ਲੈਂਦੇ ਦਿਖਾਈ ਦਿੱਤੇ। ਕਰਿਸ਼ਮਾ ਸਪਾਅ ਦੇ ਮੈਨੇਜਰ ਮਾਣਿਕ ਸੋਨੀ ਰਾਖੀ ਸਾਂਵਤ ਦੇ ਮੂੰਹ ਬੋਲੇ ਭਰਾ ਹਨ। ਉਨ੍ਹਾਂ ਨੇ ਇਹ ਖਾਸ ਸਮਾਰੋਹ ਆਰਗਨਾਇਜ਼ ਕੀਤਾ ਸੀ।
ਕ੍ਰਿਸਮਿਸ 'ਤੇ ਰਿਲੀਜ਼ ਹੋਵੇਗੀ ਸ਼ਾਹਰੁਖ-ਕਾਜੋਲ ਦੀ 'ਦਿਲਵਾਲੇ' (ਦੇਖੋ ਤਸਵੀਰਾਂ)
NEXT STORY