ਨਵੀਂ ਦਿੱਲੀ- ਪੁਣੇ 'ਚ ਰਹਿਣ ਵਾਲੇ ਸਮੀਰ ਘੋਸ਼ ਇਕ ਅਰਥ ਸ਼ਾਸਤਰੀ ਹਨ। ਉਹ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਨਾਲ ਬਤੌਰ ਸਲਾਹਕਾਰ ਕੰਮ ਕਰਦੇ ਹਨ। ਇਨਾਂ ਦੀ ਜ਼ਿੰਦਗੀ ਦਾ ਸਫਰ ਆਸਾਨ ਨਹੀਂ ਸੀ, ਪਰ ਆਪਣੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਮੁਸ਼ਕਲ ਨੂੰ ਪਾਰ ਕਰ ਲਿਆ।
ਸਮੀਰ ਘੋਸ਼ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ ਅਤੇ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਪੜਾਈ ਕੀਤੀ ਹੈ। 8 ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਆਪਣੇ ਦੋਵੇਂ ਹੱਥ ਗੁਆਣ ਤੋਂ ਬਾਅਦ ਉਨ੍ਹਾਂ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਕਿਸੇ ਦੀ ਦਯਾ ਦੇ ਸਹਾਰੇ ਨਹੀਂ ਰਹਿਣਗੇ।
ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਉਹ ਆਸਾਨੀ ਨਾਲ ਪੈਰ ਨਾਲ ਆਪਣਾ ਖਾਣਾ ਖਾ ਲੈਂਦੇ ਹਨ। ਇੰਨਾ ਹੀ ਨਹੀਂ ਬਿਨਾਂ ਕਿਸੇ ਦੀ ਮਦਦ ਨਾਲ ਉਹ ਆਪਣੇ ਸਾਰੇ ਕੰਮ ਖੁਦ ਹੀ ਕਰਦੇ ਹਨ। ਇੱਥੋਂ ਤੱਕ ਕਿ ਉਹ ਆਪਣਾ ਲੈਪਟਾਪ ਵੀ ਪੈਰਾਂ ਦੇ ਸਹਾਰੇ ਚਲਾਉਂਦੇ ਹਨ। ਇਨਾਂ ਦਾ ਇਹ ਹੌਂਸਲਾ ਕਿਸੇ ਦੇ ਵੀ ਮਨ 'ਚ ਅੱਗੇ ਵਧਣ ਅਤੇ ਕੁਝ ਕਰ ਦਿਖਾਉਣ ਦੀ ਪ੍ਰੇਰਣਾ ਜਗਾਉਂਦਾ ਹੈ।
ਡਬਲਯੂ.ਈ.ਐੱਫ. ਨੇ ਸਮ੍ਰਿਤੀ ਈਰਾਨੀ ਨੂੰ 'ਯੰਗ ਗਲੋਬਲ ਲੀਡਰ' ਕੀਤਾ ਨਾਮਜ਼ਦ
NEXT STORY