ਨਵੀਂ ਦਿੱਲੀ- ਚੀਨੀ ਸਮਾਰਟਫੋਨ ਕੰਪਨੀ ਜਿਓਮੀ ਨੇ 4ਜੀ ਸਮਾਰਟਫੋਨ ਦੇ ਮਾਮਲੇ 'ਚ ਸੈਮਸੰਗ ਅਤੇ ਐਪਲ ਨੂੰ ਪਿੱਛੇ ਕਰ ਦਿੱਤਾ ਹੈ ਅਤੇ ਇਹ ਕੰਪਨੀ ਸਮਾਰਟਵਾਚ 'ਤੇ ਵੀ ਕੰਮ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ ਜਿਓਮੀ ਦੀ ਇਹ ਸਮਾਰਟਵਾਚ ਐਪਲ ਨੂੰ ਟੱਕਰ ਦੇਵੇਗੀ। ਪਰ ਹੁਣ ਇਹ ਕੰਪਨੀ ਫੁਟਵੀਅਰ ਦੀ ਦੁਨੀਆ 'ਚ ਧਮਾਲ ਮਚਾਉਣ ਵਾਲੀ ਹੈ। ਰਿਪੋਰਟ ਦੇ ਮੁਤਾਬਕ ਜਿਓਮੀ ਅਤੇ ਲੀ ਨਿੰਗ ਸਮਾਰਟ ਰਨਿੰਗ ਬੂਟ ਬਣਾ ਰਹੀ ਹੈ।
ਇਹ ਬੂਟ ਇਕ ਐਮਬੇਡੇਡ ਚਿਪ ਰਾਹੀਂ ਯੂਜ਼ਰ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰੇਗਾ। ਸਮਾਰਟਫੋਨ ਐਪ ਦੇ ਜ਼ਰੀਏ ਤੁਹਾਨੂੰ ਪ੍ਰੋਗਰੈਸ, ਟੀਚੇ ਅਤੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਇਸ ਬੂਟ 'ਚ Huami ਟੈਕਨਾਲੋਜੀ ਦੀ ਤਕਨੀਕ ਦੀ ਵਰਤੋਂ ਹੋਵੇਗੀ। ਇਸ ਤੋਂ ਇਲਾਵਾ ਇਸ ਕੰਪਨੀ ਨੇ ਪਹਿਲੇ ਹੀ ਜਿਓਮੀ ਦੇ ਨਾਲ Mi Band ਦੇ ਲਈ ਹੱਥ ਵੀ ਮਿਲਾਇਆ ਹੈ।
ਲੀ ਨਿੰਗ ਨੇ ਇਸ ਗੱਲ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਇਸ ਖਾਸ ਕਿਸਮ ਦੇ ਬੂਟ ਦੀ ਕੀਮਤ ਕੀ ਹੋਵੇਗੀ ਪਰ ਇਸ ਗੱਲ ਨੂੰ ਵਿਸ਼ਵਾਸ ਨਾਲ ਕਿਹਾ ਕਿ ਇਹ ਬੂਟ ਕਿਫਾਇਤੀ ਕੀਮਤ 'ਤੇ ਉਪਲਬਧ ਹੋਣਗੇ।
ਜ਼ਬਰਦਸਤ ਇੰਟਰਨੈੱਟ ਸਪੀਡ ਦੇਣ ਵਾਲਾ ਫੋਨ ਚਾਹੀਦਾ ਹੈ ਤਾਂ ਇਸ ਫੋਨ ਨੂੰ ਦੇਖੋ
NEXT STORY