ਜੀਂਦ- ਬੀਤੇ ਦੋ ਦਿਨਾਂ ਵਿਚ ਜੰਮੂ ਕਸ਼ਮੀਰ ਦੇ ਕਠੁਆ ਅਤੇ ਸਾਂਬਾ ਸੈਕਟਰ 'ਚ ਅੱਤਵਾਦੀਆਂ ਨੇ ਹਮਲੇ ਕੀਤੇ, ਜਿਸ ਕਾਰਨ ਸਾਡੇ ਜਵਾਨਾਂ ਨੇ ਉਨ੍ਹਾਂ ਅੱਤਵਾਦੀਆਂ ਦਾ ਮੂੰਹ ਤੋੜ ਜਵਾਬ ਦਿੱਤਾ। ਸ਼ਨੀਵਾਰ ਨੂੰ ਜੰਮੂ ਕਠੁਆ ਥਾਣੇ ਵਿਚ ਅੱਤਵਾਦੀ ਨਾਲ ਲੜਦੇ ਹੋਏ ਸੀ. ਆਰ. ਪੀ. ਐਫ. ਦਾ ਜਵਾਨ ਸ਼ਹੀਦ ਹੋ ਗਿਆ। ਜਿਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਜੀਂਦ ਵਿਚ ਹੋਇਆ। ਸਤੀਸ਼ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ। ਉਸ ਦੀ 3 ਧੀਆਂ ਅਤੇ ਇਕ ਪੁੱਤਰ ਹੈ।
ਸੀ. ਆਰ. ਪੀ. ਐਫ. ਅਤੇ ਹਰਿਆਣਾ ਪੁਲਸ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਜਿਸ ਤੋਂ ਬਾਅਦ ਉਸ ਦੇ 8 ਸਾਲਾਂ ਪੁੱਤਰ ਨੇ ਪਿਤਾ ਨੂੰ ਮੁੱਖ ਅਗਨੀ ਦਿੱਤੀ। ਸ਼ਹੀਦ ਦੀਆਂ ਧੀਆਂ ਨੇ ਪਿਤਾ ਦੀ ਸ਼ਹਾਦਤ ਨੂੰ ਸਲਾਮੀ ਦੇ ਕੇ ਸਨਮਾਨ ਦਿੱਤਾ। ਧੀਆਂ ਨੇ ਆਪਣੇ ਪਿਤਾ ਦੀ ਸ਼ਹਾਦਤ 'ਤੇ ਕਿਹਾ ਕਿ ਸਾਨੂੰ ਉਨ੍ਹਾਂ 'ਤੇ ਮਾਣ ਹੈ। ਧੀਆਂ ਨੇ ਕਿਹਾ ਕਿ ਉਹ ਆਪਣੇ ਬਹਾਦਰ ਭਰਾ ਨੂੰ ਫੌਜ ਵਿਚ ਭਰਤੀ ਕਰਾਉਣਗੇ। ਬਹਾਦਰ ਬਾਪ ਦੀਆਂ ਧੀਆਂ ਦੀ ਇਹ ਗੱਲ ਸੁਣ ਕੇ ਹਰ ਕੋਈ ਉਨ੍ਹਾਂ 'ਤੇ ਮਾਣ ਕਰ ਰਿਹਾ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਤੀਸ਼ ਦੀ ਕੁਰਬਾਨੀ 'ਤੇ ਮਾਣ ਹੈ। ਪਿੰਡ ਦੇ ਬੇਟੇ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਪਿੰਡ ਵਾਲਿਆਂ ਨੇ ਨਮ ਅੱਖਾਂ ਨਾਲ ਦੇਸ਼ ਲਈ ਕੁਰਬਾਨ ਹੋਣ ਵਾਲੇ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ।
ਜ਼ਿਕਰਯੋਗ ਹੈ ਕਿ ਸਤੀਸ਼ 2001 ਵਿਚ ਸੀ. ਆਰ. ਪੀ. ਐਫ. ਵਿਚ ਭਰਤੀ ਹੋਏ ਸਨ। ਉਹ ਪਿਛਲੇ 2 ਸਾਲਾਂ ਤੋਂ ਕਠੁਆ ਵਿਚ ਡਿਊਟੀ 'ਤੇ ਤਾਇਨਾਤ ਸਨ। ਸ਼ਹੀਦ ਪਿਤਾ ਨੂੰ ਧੀਆਂ ਨੇ ਸੈਲਿਊਟ ਦੇ ਕੇ ਸਨਮਾਨ ਦਿੱਤਾ ਅਤੇ ਪਤਨੀ, ਮਾਂ ਨੇ ਵੀ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।
'ਮਨ ਕੀ ਬਾਤ' 'ਚ ਬੋਲੇ ਮੋਦੀ, 'ਕਿਸਾਨਾਂ ਦੀਆਂ ਚਿੱਠੀਆਂ ਪੜ੍ਹ ਕੇ ਸ਼ਰਮਿੰਦਗੀ ਹੋਈ'
NEXT STORY