ਲਾਸ ਏਂਜਲਸ- ਲਿਪ ਲਾਈਨਰ ਤੇ ਮੇਕਅੱਪ ਬੈਗ ਦੇ ਬਿਨਾਂ ਘਰੋਂ ਨਾ ਨਿਕਲਣ ਵਾਲੀ ਰਿਐਲਿਟੀ ਟੀ. ਵੀ. ਸਟਾਰ ਕੇਲੀ ਜੇਨਰ ਇਤੇ ਇਕ ਸ਼ਾਪਿੰਗ ਲਈ ਜਾਂਦੇ ਸਮੇਂ ਬਿਨਾਂ ਮੇਕਅੱਪ ਘਰੋਂ ਨਿਕਲੀ। ਖਬਰਾਂ ਮੁਤਾਬਕ 17 ਸਾਲਾ ਕੇਲੀ ਨੇ ਕਾਲੇ ਰੰਗ ਦੀ ਚੁਸਤ ਲੈਗਿੰਗ ਤੇ ਬੁਣੇ ਹੋਏ ਕ੍ਰਾਪ ਟੌਪ ਪਹਿਨ ਰੱਖੀ ਸੀ।
ਇਸ ਤੋਂ ਇਲਾਵਾ ਉਸ ਨੇ ਵੱਡੇ ਸਨਗਲਾਸ ਲਗਾ ਰੱਖੇ ਸਨ। ਕੇਲੀ ਦੋਵਾਂ ਹੱਥਾਂ 'ਚ ਸ਼ਾਪਿੰਗ ਬੈਗਸ ਫੜੀ ਨਜ਼ਰ ਆਈ। ਉਸ ਨੇ ਆਪਣੇ ਵਾਲਾਂ ਨੂੰ ਪੋਨੀਟੇਲ 'ਚ ਬੰਨ੍ਹ ਰੱਖਿਆ ਸੀ ਤੇ ਇਸ ਰੂਪ 'ਚ ਕੁਝ ਕੁਝ ਆਪਣੀ ਸੌਤੇਲੀ ਭੈਣ ਕਿਮ ਕਾਰਦਸ਼ੀਆਂ ਵਰਗੀ ਲੱਗ ਰਹੀ ਸੀ, ਜਿਹੜੀ ਖੁਦ ਵੀ ਰਿਐਲਿਟੀ ਟੀ. ਵੀ. ਸਟਾਰ ਹੈ।
...ਜਦੋਂ ਛੋਟੋ ਬਜਰੰਗੀਆਂ ਨਾਲ ਘਿਰੇ ਸਲਮਾਨ (ਦੇਖੋ ਤਸਵੀਰਾਂ)
NEXT STORY