ਭੋਪਾਲ(ਅਨਸ)- ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਕਾਰੋਬਾਰੀ ਪ੍ਰੀਖਿਆ ਮੰਡਲ (ਵਿਆਪਮ) ਘਪਲੇ ਦੀ ਚਰਚਾ ਛੇੜ ਦਿੱਤੀ ਹੈ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਰੁੱਧ ਐੱਫ. ਆਈ. ਆਰ. ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਇਥੇ ਵਿਧਾਨ ਸਭਾ ਕੰਪਲੈਕਸ 'ਚੋਂ ਨਿਕਲ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਨੇ ਕਿਹਾ ਕਿ ਜਦ ਰਾਜਪਾਲ ਰਾਮ ਨਰੇਸ਼ ਯਾਦਵ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ ਤਾਂ ਮੁੱਖ ਮੰਤਰੀ ਸ਼ਿਵਰਾਜ ਅਤੇ ਵਿਆਪਮ ਘਪਲੇ ਨਾਲ ਜੁੜੇ ਹੋਰ ਪ੍ਰਮੁੱਖ ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਜਯਾ ਬੱਚਨ ਨੇ ਖੇਡਿਆ ਹਿੰਦੀ ਪੱਤਾ
NEXT STORY