ਨਵੀਂ ਦਿੱਲੀ- ਸਰਕਾਰ ਦੇ ਇਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਗਹਿਣਿਆਂ ਦੀ ਖ਼ਰੀਦ 'ਤੇ ਪੈਨ ਕਾਰਡ ਲਾਜ਼ਮੀ ਕੀਤੇ ਜਾਣ ਦੇ ਵਿਰੋਧ 'ਚ ਸਰਾਫਾ ਕਾਰੋਬਾਰੀਆਂ ਦੀ ਹੜਤਾਲ ਦੇ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਕੰਮਕਾਜ ਠੱਪ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਸਰਕਾਰ ਦਾ ਇਹ ਫੈਸਲਾ ਗ਼ਲਤ ਹੈ ਅਤੇ ਇਸ ਨਾਲ ਗਹਿਣੇ ਕਾਰੋਬਾਰ 'ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਪਿਛਲੇ ਸਾਲ ਤੱਕ ਸਿਰਫ਼ 14 ਕਰੋੜ ਪੈਨ ਕਾਰਡ ਜਾਰੀ ਕੀਤੇ ਗਏ ਸਨ ਅਤੇ ਹੁਣ ਵੀ 89 ਫੀਸਦੀ ਲੋਕਾਂ ਦੇ ਕੋਲ ਪੈਨ ਕਾਰਡ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਇਕ ਦਿਨ ਦੀ ਸੰਕੇਤਕ ਹੜਤਾਲ ਜਾਰੀ ਕੀਤੀ ਗਈ ਹੈ ਅਤੇ ਜੇਕਰ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਹੜਤਾਲ ਨੂੰ ਅੱਗੇ ਵੀਵਧਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਰਤਨ ਅਤੇ ਗਹਿਣੇ ਵਿਕਰੇਤਾਵਾਂ ਦੇ ਸੰਗਠਨ ਦਿ ਆਲ ਇੰਡੀਆ ਜੇਮਸ ਐਂਡ ਜਵੈਲਰੀ ਟ੍ਰੇਡ ਫ਼ੈਡਰੇਸ਼ਨ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ 16 ਮਾਰਚ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਸੰਗਠਨ ਸਿਲਸਿਲੇਵਾਰ ਅੰਦੋਲਨ ਦੀ ਤਿਆਰੀ ਕਰ ਰਿਹਾ ਹੈ। ਇਹ ਹੜਤਾਲ ਉਸੇ ਦੀ ਕੜੀ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY