ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 62.3419 ਰੁਪਏ ਪ੍ਰਤੀ ਡਾਲਰ ਨਿਰਧਾਰਤ ਕੀਤੀ। ਜਦੋਂਕਿ ਪਿਛਲੇ ਕਾਰੋਬਾਰੀ ਦਿਨ 'ਤੇ ਇਹ 62.1988 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਰੁਪਏ ਦੀ ਸੰਦਰਭ ਦਰ ਯੂਰੋ ਦੇ ਮੁਕਾਬਲੇ 'ਚ 68.1210 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜੋ ਪਿਛਲੇ ਕਾਰੋਬਾਰੀ ਦਿਨ 'ਤੇ 67.0330 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੀ ਕੀਮਤ 92.4463 ਰੁਪਏ ਪ੍ਰਤੀ ਪੌਂਡ ਅਤੇ ਯੇਨ ਦੀ ਕੀਮਤ 52.07 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਤ ਕੀਤੀ ਗਈ।
ਨਿਫਟੀ 8531 'ਤੇ ਬੰਦ, ਸੈਂਸੈਕਸ 50 ਅੰਕ ਹੇਠਾਂ ਆਇਆ
NEXT STORY