ਜਲੰਧਰ- ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸੁੱਤਾ ਹੋਇਆ ਨਸੀਬ ਇਕ ਵਾਰ ਫਿਰ ਜਾਗ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਸ਼ੁਰੂ ਹੋ ਗਈ ਹੈ। ਯਾਨੀ ਕਿ 1 ਅਪ੍ਰੈਲ ਨੂੰ ਆਮ ਆਦਮੀ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ।
26 ਫਰਵਰੀ ਤੋਂ 11 ਮਾਰਚ ਤੱਕ ਕੱਚੇ ਤੇਲ ਦੀ ਕੀਮਤ 58 ਡਾਲਰ ਪ੍ਰਤੀ ਬੈਰਲ ਤੱਕ ਰਹੀ। ਪਰ ਹੁਣ ਕੱਚਾ ਤੇਲ 52 ਡਾਲਰ ਪ੍ਰਤੀ ਬੈਰਲ ਤੱਕ ਡਿਗ ਗਿਆ ਹੈ। ਯਾਨੀ ਕਿ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ 2 ਤੋਂ 3 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਚਲਦੇ ਹੀ ਤੇਲ ਕੰਪਨੀਆਂ ਨੇ ਨਾ ਸਿਰਫ਼ 10 ਵਾਰ ਪੈਟਰੋਲ ਦੇ ਰੇਟ ਘੱਟ ਕੀਤੇ ਸਗੋਂ ਡੀਜ਼ਲ ਦੀਆਂ ਕੀਮਤਾਂ ਬਾਜ਼ਾਰ ਦੇ ਹਵਾਲੇ ਕਰਨ ਦਾ ਵੱਡਾ ਫ਼ੈਸਲਾ ਵੀ ਕੀਤਾ। ਇਸ ਦੌਰਾਨ ਰਸੋਈ ਗੈਸ ਦੀਆਂ ਕੀਮਤਾਂ 'ਚ ਵੀ ਭਾਰੀ ਕਮੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਮੋਦੀ ਨੇ ਕਿਹਾ,'ਮੇਰੇ ਨਸੀਬ ਨਾਲ ਪਿਛਲੇ 8 ਮਹੀਨਿਆਂ 'ਚ ਪੈਟਰੋਲ-ਡੀਜ਼ਲ ਸਸਤਾ ਹੋ ਰਿਹਾ ਹੈ, ਜਿਸ ਨਾਲ ਜਨਤਾ ਨੂੰ ਫਾਇਦਾ ਮਿਲ ਰਿਹਾ ਹੈ। ਮੈਂ ਇਸ ਮਾਮਲੇ 'ਚ ਲੱਕੀ ਸਾਬਤ ਹੋਇਆ ਹਾਂ।' ਇਹ ਗੱਲ ਮੋਦੀ ਨੇ ਦਿੱਲੀ ਵਿਧਾਨਸਭਾ ਚੋਣਾਂ 'ਚ ਦਵਾਰਿਕਾ 'ਚ ਇਕ ਚੋਣ ਰੈਲੀ ਦੇ ਦੌਰਾਨ ਕਹੀ ਸੀ।
ਪੈਨ ਕਾਰਡ ਤੋਂ ਪਰੇਸ਼ਾਨ ਜਵੈਲਰਸ ਨੇ ਕੀਤੀ ਹੜਤਾਲ
NEXT STORY