ਨਵੀਂ ਦਿੱਲੀ- ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਮਰਸੀਡੀਜ਼ ਬੈਂਜ਼ ਨੇ ਦੋ ਮਾਡਲ ਈ-ਕਲਾਸ ਕੈਬਰਿਓਲੇਟ ਅਤੇ ਸੀ.ਐੱਲ.ਐੱਸ. 250 ਸੀ.ਡੀ.ਆਈ. ਕੂਪੇ ਬੁੱਧਵਾਰ ਨੂੰ ਪੇਸ਼ ਕੀਤੇ ਹਨ। ਡੀਜ਼ਲ ਇੰਜਨ ਵਾਲੇ ਦੋਹਾਂ ਮਾਡਲਾਂ ਦੀ ਦਿੱਲੀ ਸ਼ੋਅਰੂਮ 'ਚ ਕੀਮਤ ਕ੍ਰਮਵਾਰ 78.50 ਲੱਖ ਰੁਪਏ ਅਤੇ 76.50 ਲੱਖ ਰੁਪਏ ਹੈ।
ਮਰਸੀਡੀਜ਼-ਬੇਂਜ਼ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਏਬਰੇਹਾਰਡ ਕੇਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮਹੀਨੇ ਅਸੀਂ ਤਿੰਨ ਮਾਡਲ ਪੇਸ਼ ਕਰ ਚੁੱਕੇ ਹਾਂ। ਅਸੀਂ ਆਪਣੇ ਸੰਸਾਰਕ ਪੋਰਟਫੋਲੀਓ ਤੋਂ ਭਾਰਤੀ ਬਾਜ਼ਾਰ 'ਚ ਇੱਥੋਂ ਲਈ ਢੁਕਵੀਂ ਕਾਰ ਪੇਸ਼ ਕਰ ਕੇ ਹਮਲਾਵਰ ਤਰੀਕੇ ਨਾਲ ਉਤਪਾਦ ਦਾ ਵਿਸਥਾਰ ਕਰ ਰਹੇ ਹਾਂ। ਕੰਪਨੀ ਨੇ ਕਿਹਾ ਕਿ ਉਹ 2015 'ਚ 15 ਨਵੇਂ ਮਾਡਲ ਪੇਸ਼ ਕਰੇਗੀ ਅਤੇ 15 ਨਵੇਂ ਸ਼ੋਅ ਰੂਮ ਖੋਲ੍ਹੇਗੀ।
7 ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਰੁਪਿਆ ਟੁੱਟਿਆ
NEXT STORY