ਮੁੰਬਈ- ਬੈਂਕਾਂ ਅਤੇ ਤੇਲ ਦਰਾਮਕਾਰਾਂ ਦੀ ਡਾਲਰ ਲਿਵਾਲੀ ਦੇ ਕਾਰਨ 7 ਸੈਸ਼ਨਾਂ ਦੀ ਮਜ਼ਬੂਤੀ ਦੇ ਬਾਅਦ ਬੁੱਧਵਾਰ ਨੂੰ ਅੰਤਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 7 ਪੈਸੇ ਹੇਠਾਂ ਆ ਕੇ 62.33 ਰੁਪਏ ਪ੍ਰਤੀ ਡਾਲਰ 'ਤੇ ਰਿਹਾ। ਪਿਛਲੇ ਸੈਸ਼ਨ 'ਚ ਇਹ ਇਕ ਪੈਸੇ ਦੀ ਮਜ਼ਬੂਤੀ ਦੇ ਨਾਲ 62.26 ਰੁਪਏ ਪ੍ਰਤੀ ਡਾਲਰ ਬੋਲਿਆ ਗਿਆ।
ਰੁਪਏ 'ਤੇ ਬੁੱਧਵਾਰ ਨੂੰ ਸ਼ੁਰੂ ਤੋਂ ਹੀ ਦਬਾਅ ਰਿਹਾ ਅਤੇ ਇਹ ਪਿਛਲੇ ਦਿਨ ਦੇ ਮੁਕਾਬਲੇ 6 ਪੈਸੇ ਟੁੱਟ ਕੇ 62.32 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਕਾਰੋਬਾਰ ਦੇ ਦੌਰਾਨ 62.27 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਅਤੇ 62.43 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂਹੰਦਾ ਹੋਇਆ ਸਮਾਪਤੀ 'ਤੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 7 ਪੈਸੇ ਟੁੱਟ ਕੇ 62.33 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਕਾਰਨ ਰੁਪਏ 'ਤੇ ਦਬਾਅ ਰਿਹਾ। ਨਾਲ ਹੀ ਸ਼ੇਅਰ ਬਾਜ਼ਾਰ ਦੇ ਗਿਰਾਵਟ 'ਚ ਬੰਦ ਹੋਣ ਨਾਲ ਵੀ ਇਹ ਟੁੱਟਿਆ ਹੈ।
ਮੋਦੀ ਬਦਲਣਗੇ ਸਾਰਿਆਂ ਦਾ ਨਸੀਬ
NEXT STORY