ਨਵੀਂ ਦਿੱਲੀ- ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਨੇ ਦੇਸ਼ ਦੇ 264 ਸ਼ਹਿਰਾਂ 'ਚ 831 ਨਵੇਂ ਐੱਫ.ਐੱਮ. ਚੈਨਲਾਂ ਦੀ ਨੀਲਾਮੀ ਦੇ ਲਈ ਰਿਜ਼ਰਵਡ ਮੁੱਲ ਦੀ ਸਿਫਾਰਸ਼ ਕਰ ਦਿੱਤੀ ਹੈ।
ਟ੍ਰਾਈ ਨੇ ਦੱਸਿਆ ਕਿ ਸਬੰਧਤ ਸ਼ਹਿਰਾਂ ਦੇ ਵੱਖ-ਵੱਖ ਪੱਧਰਾਂ 'ਤੇ ਕੀਤੇ ਗਏ ਮੁਲਾਂਕਣ ਦਾ 80 ਫੀਸਦੀ ਰਿਜ਼ਰਵਡ ਮੁੱਲ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ 'ਚ ਸਭ ਤੋਂ ਵੱਧ ਪੰਜਾਬ ਦੇ ਲੁਧਿਆਣਾ ਦੇ ਲਈ 98.90 ਕਰੋੜ ਰੁਪਏ ਅਤੇ ਲਕਸ਼ਦੀਪ ਦੇ ਕਾਵਾਰੱਤੀ ਦੇ ਲਈ ਸਭ ਤੋਂ ਘੱਟ ਪੰਜ ਲੱਖ ਰੁਪਏ ਰਿਜ਼ਰਵਡ ਮੁੱਲ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ।
ਦੇਸ਼ ਦੇ 264 ਸ਼ਹਿਰਾਂ 'ਚੋਂ 11 ਸਰਹੱਦੀ ਖੇਤਰਾਂ 'ਚ ਹਨ ਅਤੇ ਬਾਕੀ ਬਾਕੀ 253 ਇਕ ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਬੀ, ਸੀ ਅਤੇ ਡੀ ਸ਼੍ਰੇਣੀ ਦੇ ਸ਼ਹਿਰ ਹਨ। ਮਹਾਨਗਰਾਂ 'ਚ ਨਵੇਂ ਐੱਫ.ਐੱਮ. ਚੈਨਲਾਂ ਦੀ ਨੀਲਾਮੀ ਨਹੀਂ ਕੀਤੀ ਜਾਵੇਗੀ। ਦੇਸ਼ ਦੇ 350 ਸ਼ਹਿਰਾਂ 'ਚ 1209 ਐੱਮ.ਐੱਫ. ਚੈਨਲਾਂ ਦਾ ਪ੍ਰਸਤਾਵ ਹੈ ਜਿਸ 'ਚੋਂ 86 ਸ਼ਹਿਰਾਂ 'ਚ 378 ਐੱਚ.ਐੱਮ. ਚੈਨਨ ਹਨ। ਇਨ੍ਹਾਂ 'ਚੋਂ 243 ਅਜੇ ਪਰਿਚਾਲਨ 'ਚ ਹਨ ਅਤੇ 135 ਦੀ ਨੀਲਾਮੀ ਪ੍ਰਕਿਰਿਆ ਜਾਰੀ ਹੈ।
ਸਪੈਕਟ੍ਰਮ ਦੀ ਨੀਲਾਮੀ ਹੋਈ ਪੂਰੀ, ਲੱਗੀ 1.09 ਲੱਖ ਕਰੋੜ ਰੁਪਏ ਦੀ ਬੋਲੀ
NEXT STORY