ਨਵੀਂ ਦਿੱਲੀ- ਘੱਟ ਕੀਮਤ 'ਚ ਅੱਗੇ ਅਤੇ ਪਿੱਛੇ ਵਾਲੇ ਪਾਸੇ ਕੈਮਰੇ ਅਤੇ ਐਂਡ੍ਰਾਇਡ ਸਮਾਰਟਫੋਨ ਚਾਹੁਣ ਵਾਲਿਆਂ ਦੇ ਲਈ Lava ਨੇ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ Lava Iris 414 ਦੇ ਨਾਂ ਤੋਂ 4048 ਰੁਪਏ ਦੀ ਕੀਮਤ 'ਚ ਉਤਾਰਿਆ ਹੈ। ਇਸ ਫੋਨ 'ਚ ਕੇ-ਕਲਾਸ ਐਮਪਲੀਫਾਇਰ ਤਕਨੀਕ ਦਿੱਤੀ ਗਈ ਹੈ ਜਿਸ ਦੇ ਚਲਦੇ ਇਹ ਮਿਊਜ਼ਿਕ ਨੂੰ ਸ਼ਾਨਦਾਰ ਆਵਾਜ਼ 'ਚ ਪੇਸ਼ ਕਰਦਾ ਹੈ।
ਚਾਰ ਇੰਚ ਦੀ ਸਕ੍ਰੀਨ ਅਤੇ ਦੋ ਕੈਮਰੇ ਹਨ ਖਾਸ
ਘੱਟ ਲਾਗਤ ਹੋਣ ਦੇ ਬਾਵਜੂਦ ਲਾਵਾ ਆਈਰਿਸ 414 ਸਮਾਰਟਫੋਨ 'ਚ 4 ਇੰਚ ਦੀ ਟੀ.ਐੱਫ.ਟੀ. ਡਿਸਪਲੇਅ ਦਿੱਤੀ ਗਈ ਹੈ। ਇਹ ਐਂਡ੍ਰਾਇਡ ਕਿਟਕੈਟ 4.4.2 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ 3.2 ਮੇਗਾਪਿਕਸਲ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਪਿੱਛੇ ਅਤੇ ਅੱਗੇ ਵਾਲੇ ਪਾਸੇ ਵੀ.ਜੀ.ਏ. ਕੈਮਰਾ ਦਿੱਤਾ ਗਿਆ ਹੈ।
ਸੈਗਮੈਂਟ 'ਚ ਚੰਗੀ ਪਰਫਾਰਮੈਂਸ ਵਾਲਾ
ਲਾਵਾ ਆਈਰਿਸ 414 ਆਪਣੇ ਸੈਗਮੈਂਟ 'ਚ ਚੰਗੀ ਪਰਫਾਰਮੈਂਸ ਵਾਲਾ ਸਮਾਰਟਫੋਨ ਹੈ। ਇਸ 'ਚ 1 ਗੀਗਾਹਤਰਜ ਪ੍ਰੋਸੈਸਰ, 512 ਐੱਮ.ਬੀ. ਰੈਮ ਅਤੇ 4 ਜੀ.ਬੀ. ਇਨਬਲਿਊਟ ਮੈਮਰੀ ਦਿੱਤੀ ਗਈ ਹੈ। ਐੱਕਸਟਰਨਲ ਮੈਮਰੀ ਦੇ ਤੌਰ 'ਤੇ ਇਸ 'ਚ 32 ਜੀ.ਬੀ. ਤੱਕ ਦਾ ਮਾਈਕ੍ਰੋ ਐੱਸ.ਡੀ. ਕਾਰਡ ਲਗਦਾ ਹੈ।
ਕੁਨੈਕਟੀਵਿਟੀ ਅਤੇ ਬੈਟਰੀ
ਲਾਵਾ ਦਾ ਇਹ ਨਵਾਂ ਸਮਾਰਟਫੋਨ 3ਜੀ ਨੈੱਟਵਰਕ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਬਲਿਊਟੁਥ, ਯੂ.ਐੱਸ.ਬੀ. ਵਾਇ-ਫਾਇ, ਜੀ.ਪੀ.ਆਰ.ਐੱਸ., ਐੱਫ.ਐੱਮ. ਰੇਡੀਓ ਅਤੇ ਏ-ਜੀ.ਪੀ.ਐੱਸ. ਜਿਹੇ ਕੁਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਸ 'ਚ 1400 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ 126 ਘੰਟਿਆਂ ਦਾ ਸਟੈਂਡਬਾਇ ਟਾਈਮ ਅਤੇ 2ਜੀ ਨੈੱਟਵਰਕ ਦੇ ਨਾਲ 12 ਘੰਟੇ ਦਾ ਟਾਕ ਟਾਈਮ ਦਿੰਦੀ ਹੈ।
ਸਾਰਿਆਂ ਨੂੰ ਪਿੱਛੇ ਕਰਨ ਆਇਆ 'ਫਰਾਰੀ' ਸਮਾਰਟਫੋਨ
NEXT STORY